ਸਦਾਨੰਦ ਵਸੰਤ ਦਾਤੇ ਹੋਣੇ ਡਾਇਰੈਕਟਰ ਜਨਰਲ ਨਿਯੁੱਕਤ

ਦੁਆਰਾ: Punjab Bani ਪ੍ਰਕਾਸ਼ਿਤ :Wednesday, 27 March, 2024, 03:29 PM

ਸਦਾਨੰਦ ਵਸੰਤ ਦਾਤੇ ਹੋਣੇ ਡਾਇਰੈਕਟਰ ਜਨਰਲ ਨਿਯੁੱਕਤ
ਨਵੀਂ ਦਿੱਲੀ, 27 ਮਾਰਚ
ਮਹਾਰਾਸ਼ਟਰ ਦੇ ਅਤਿਵਾਦ ਵਿਰੋਧੀ ਦਸਤੇ ਦੇ ਮੁਖੀ ਸਦਾਨੰਦ ਵਸੰਤ ਦਾਤੇ ਨੂੰ ਕੌਮੀ ਜਾਂਚ ਏਜੰਸੀ (ਐੱਨਆਈਏ) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਪ੍ਰਸੋਨਲ ਵਿਭਾਗ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤਾ ਹੈ। ਦਾਤੇ ਮਹਾਰਾਸ਼ਟਰ ਕੇਡਰ ਦੇ 1990 ਬੈਚ ਦੇ ਭਾਰਤੀ ਪੁਲੀਸ ਸੇਵਾ ਅਧਿਕਾਰੀ ਹਨ। ਉਨ੍ਹਾਂ ਦਾ ਕਾਰਜਕਾਲ 31 ਦਸੰਬਰ 2026 ਨੂੰ ਉਨ੍ਹਾਂ ਦੀ ਸੇਵਾਮੁਕਤੀ ਤੱਕ ਰਹੇਗਾ। ਉਹ ਦਿਨਕਰ ਗੁਪਤਾ ਦੀ ਥਾਂ ਲੈਣਗੇ, ਜੋ 31 ਮਾਰਚ ਨੂੰ ਸੇਵਾਮੁਕਤ ਹੋਣ ਵਾਲੇ ਹਨ।