ਆਬਕਾਰੀ ਕਮਿਸ਼ਨਰ ਪੰਜਾਬ ਵਰੂਣ ਰੂਜਮ ਦੇ ਘਰ ਛਾਪਾ

ਦੁਆਰਾ: Punjab Bani ਪ੍ਰਕਾਸ਼ਿਤ :Wednesday, 27 March, 2024, 02:23 PM

ਆਬਕਾਰੀ ਕਮਿਸ਼ਨਰ ਪੰਜਾਬ ਵਰੂਣ ਰੂਜਮ ਦੇ ਘਰ ਛਾਪਾ
ਮੁਹਾਲੀ, 27 ਮਾਰਚ
ਐਨਫੋਰਮੈਂਟ ਡਾਇਰੈਕਟੋਰੇਟ ਦੀ ਵਿਸ਼ੇਸ਼ ਟੀਮ ਨੇ ਅੱਜ ਆਬਕਾਰੀ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ ਦੇ ਘਰ ਛਾਪਾ ਮਾਰਿਆ। ਦਿੱਲੀ ਦੇ ਮੁੱਖ ਮੰਤਰੀ
ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਈਡੀ ਦੀ ਮੁਹਾਲੀ ਵਿੱਚ ਇਹ ਵੱਡੀ ਕਾਰਵਾਈ ਹੈ। ਆਬਕਾਰੀ ਵਿਭਾਗ ਦਾ ਮੁੱਖ ਦਫ਼ਤਰ ਮੁਹਾਲੀ ਦੇ ਸੈਕਟਰ-69 ਵਿੱਚ ਹੈ। ਈਡੀ ਦੀਆਂ ਵੱਖਵੱਖ ਟੀਮਾਂ ਵੱਲੋਂ ਮੁਹਾਲੀ ਕੌਮਾਂਤਰੀ ਏਅਰਪੋਰਟ ਨੇੜਲੇ ਪਿੰਡ ਬਾਕਰਪੁਰ ਨੂੰ ਵੀ ਚੁਫੇਰਿਓਂ ਘੇਰਾ ਪਾਇਆ ਹੋਇਆ ਹੈ। ਅਮਰੂਦ ਬਾਗ਼ ਘਪਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਅਮਰੂਦ ਬਾਗ ਘਪਲੇ ਵਿੱਚ ਵੀ ਪੰਜਾਬ ਦੇ ਕਈ ਸੀਨੀਅਰ ਆਈਏਐੱਸ ਅਧਿਕਾਰੀ, ਗਮਾਡਾ ਅਧਿਕਾਰੀਆਂ ਸਮੇਤ ਮਾਲ ਵਿਭਾਗ, ਰੈਵੇਨਿਊ ਵਿਭਾਗ, ਬਾਗਬਾਨੀ ਵਿਭਾਗ ਦੇ ਕਈ ਅਧਿਕਾਰੀ ਨਾਮਜ਼ਦ ਹਨ। ਇਸ ਤੋਂ ਇਲਾਵਾ ਕਈ ਹੋਰ ਵੀ ਸ਼ਾਮਲ ਹਨ।