ਮਹਿੰਦਰ ਧੋਨੀ ਨੇ ਤੂਫਾਨੀ ਬੱਲੇਬਾਜੀ ਕਰਕੇ ਵਿਰੋਧੀਆਂ ਨੂੰ ਡਰਾਇਆ

ਦੁਆਰਾ: Punjab Bani ਪ੍ਰਕਾਸ਼ਿਤ :Monday, 01 April, 2024, 03:15 PM

ਮਹਿੰਦਰ ਧੋਨੀ ਨੇ ਤੂਫਾਨੀ ਬੱਲੇਬਾਜੀ ਕਰਕੇ ਵਿਰੋਧੀਆਂ ਨੂੰ ਡਰਾਇਆ
ਨਵੀਂ ਦਿੱਲੀ- ਮਹਿੰਦਰ ਸਿੰਘ ਧੋਨੀ ਨੇ ਦਿੱਲੀ ਕੈਪੀਟਲਸ ਖਿਲਾਫ ਤੂਫਾਨੀ ਬੱਲੇਬਾਜ਼ੀ ਕਰਕੇ ਆਪਣੇ ਆਈਪੀਐਲ ਵਿਰੋਧੀਆਂ ਨੂੰ ਡਰਾ ਦਿੱਤਾ ਹੈ। ਐਮਐਸ ਧੋਨੀ ਨੇ ਐਤਵਾਰ ਨੂੰ 16 ਗੇਂਦਾਂ ਵਿੱਚ 37 ਦੌੜਾਂ ਬਣਾਈਆਂ। ਇਸ ਪਾਰੀ ‘ਚ ਉਨ੍ਹਾਂ ਨੇ 3 ਸਕਾਈਸਕ੍ਰੈਪਰ ਛੱਕੇ ਲਗਾਏ ਅਤੇ 4 ਚੌਕੇ ਵੀ ਲਗਾਏ। ਧੋਨੀ ਨੇ 16 ਵਿੱਚੋਂ 7 ਗੇਂਦਾਂ ਚੌਕੇ ਤੋਂ ਪਾਰ ਭੇਜੀਆਂ। ਇਸ ਤੂਫਾਨੀ ਪਾਰੀ ਦੌਰਾਨ ਖੁਦ ਧੋਨੀ ਨੇ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ ‘ਚ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ।