ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਬੀਆਈ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਤੇ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਬੀਆਈ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਤੇ ਦਿੱਤੀ ਵਧਾਈ
ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਅੱਜ ਆਪਣਾ 90ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਇਸ ਮੌਕੇ ਮੁੰਬਈ ਦੇ ਨਰੀਮਨ ਪੁਆਇੰਟ ਸਥਿਤ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ (ਐਨ.ਸੀ.ਪੀ.ਏ.) ਵਿਖੇ ਇਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ‘ਚ ਕਈ ਵੱਡੀਆਂ ਗੱਲਾਂ ਕਹੀਆਂ ਹਨ। ਪੀਐਮ ਮੋਦੀ ਨੇ ਕਿਹਾ ਕਿ ਅੱਜ ਭਾਰਤੀ ਰਿਜ਼ਰਵ ਬੈਂਕ ਇੱਕ ਇਤਿਹਾਸਕ ਮੀਲ ਪੱਥਰ ‘ਤੇ ਪਹੁੰਚ ਗਿਆ ਹੈ। RBI ਨੇ 90 ਸਾਲ ਪੂਰੇ ਕਰ ਲਏ ਹਨ। ਆਰਬੀਆਈ ਇੱਕ ਸੰਸਥਾ ਵਜੋਂ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦਾ ਗਵਾਹ ਹੈ। ਅੱਜ ਭਾਰਤੀ ਰਿਜ਼ਰਵ ਬੈਂਕ ਇੱਕ ਇਤਿਹਾਸਕ ਮੀਲ ਪੱਥਰ ‘ਤੇ ਪਹੁੰਚ ਗਿਆ ਹੈ। RBI ਨੇ 90 ਸਾਲ ਪੂਰੇ ਕਰ ਲਏ ਹਨ। ਆਰਬੀਆਈ ਇੱਕ ਸੰਸਥਾ ਵਜੋਂ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦਾ ਗਵਾਹ ਹੈ। ਅੱਜ, ਆਰਬੀਆਈ ਆਪਣੀ ਪੇਸ਼ੇਵਰਤਾ ਅਤੇ ਵਚਨਬੱਧਤਾ ਦੇ ਕਾਰਨ ਪੂਰੀ ਦੁਨੀਆ ਵਿੱਚ ਮਾਨਤਾ ਪ੍ਰਾਪਤ ਹੈ। RBI ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ‘ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ।
