ਹਰਿਆਣਾ ਸਰਕਾਰ ਵੱਲੋਂ ਗੋਲੀ ਮਾਰ ਸ਼ਹੀਦ ਕਿਤੇ ਸੁਭਕਾਰਨ ਸਿੰਘ ਮਾਨ ਨੂੰ ਸ਼ਰਾਂਜਲੀ ਦੇਣ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਸ਼ਾਹਪੁਰ ਮੋਹਡਾ ਮੰਡੀ ਅੰਬਾਲਾ ਵਿੱਚ ਪਹੁੰਚੇ
ਹਰਿਆਣਾ ਸਰਕਾਰ ਵੱਲੋਂ ਗੋਲੀ ਮਾਰ ਸ਼ਹੀਦ ਕਿਤੇ ਸੁਭਕਾਰਨ ਸਿੰਘ ਮਾਨ ਨੂੰ ਸ਼ਰਾਂਜਲੀ ਦੇਣ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਸ਼ਾਹਪੁਰ ਮੋਹਡਾ ਮੰਡੀ ਅੰਬਾਲਾ ਵਿੱਚ ਪਹੁੰਚੇ
ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਗਈ ਸ਼ਰਧਾਂਜਲੀ
ਫਰਜ਼ੀ ਮੁਕਦਮਿਆਂ ਵਿਚ ਫੜੇ ਕਿਸਾਨਾਂ ਦੀ ਰਿਹਾਈ ਲਈ 7 ਅਪ੍ਰੈਲ ਨੂੰ ਹੋਵੇਗਾ ਵੱਡਾ ਐਕਸ਼ਨ, ਕੱਲ ਪ੍ਰੈੱਸ ਕਾਨਫਰੰਸ ਵਿੱਚ ਕਿੱਤਾ ਜਾਵੇਂਗਾ ਐਲਾਨ
ਸਰਕਾਰਾਂ ਅੱਤੇ ਕੁੱਛ ਵਿਦਵਾਨਾਂ ਵੱਲੋਂ MSP ਦੇ ਵਾਰੇ ਕਿੱਤਾ ਜਾ ਰਿਹਾ ਗ਼ਲਤ ਪ੍ਰਚਾਰ, ਤਾਜ਼ਾ ਸਰਕਾਰੀ ਆਂਕੜਿਆਂ ਦੇ ਹਿਸਾਬ ਨਾਲ ਕਿਸਾਨ ਦੀ ਆਮਦਨ ਮਨਰੇਗਾ ਮਜ਼ਦੂਰਾਂ ਨਾਲੋਂ ਵੀ ਘੱਟ: ਡਾ. ਦਵਿੰਦਰ ਸ਼ਰਮਾ
ਭਾਜਪਾ ਸਰਕਾਰ ਕਿਸਾਨਾਂ ਨੂੰ ਪ੍ਰੇਸ਼ਾਨ ਕਰਨਾ ਕਰੇ ਬੰਦ, ਦੇਸ਼ ਵਿੱਚ ਡਰ ਤੇ ਦਹਿਸ਼ਤ ਦਾ ਮਾਹੌਲ।
ਹਰਿਆਣਾ-
ਸ਼ਹੀਦ ਸੁਭਕਾਰਨ ਸਿੰਘ ਦੀ ਕਲਸ਼ ਯਾਤਰਾ ਜੌ 16 ਮਾਰਚ 2024 ਨੂੰ ਸ਼ੰਭੂ ਬਾਰਡਰ ਤੋਂ ਸ਼ਰੂ ਹੋ ਹਰਿਆਣਾ ਦੇ ਵੱਖ ਵੱਖ ਪਿੰਡਾਂ ਵਿਚੋਂ ਹੋ ਅੱਜ ਅੰਬਾਲਾ ਦੀ ਸ਼ਾਹਪੁਰ ਮੋਹਡਾ ਮੰਡੀ ਵਿੱਚ ਸਮਾਪਤ ਹੋਈ, ਜਿੱਸ ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਅਤੇ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਯਾਦ ਰਹੇ ਕਿ 21 ਫਰਵਰੀ ਨੂੰ ਖਨੌਰੀ ਬਾਰਡ ਤੇ ਭਾਜਪਾ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਪੁਲਿਸ ਵੱਲੋਂ ਸਿਰ ਵਿਚ ਗੋਲ਼ੀ ਮਾਰ ਕੇ ਸ਼ੁਭਕਾਰਨ ਸਿੰਘ ਜਿਸਦੀ ਉਮਰ ਸਿਰਫ 22 ਸਾਲ ਸੀ ਦਾ ਕਤਲ ਕਰ ਦਿੱਤਾ ਗਿਆ ਸੀ। ਇੱਸ ਮੌਕੇ ਤੇ ਕਿਸਾਨ ਲੀਡਰਾਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਅੰਦੋਲਨ ਦੇਸ਼ ਨੂੰ ਬਚਾਉਣ ਦਾ ਅੰਦੋਲਣ ਹੈ, ਉਨਾਂ ਕਿਹਾ ਭਾਰਤ ਦੀ ਮੋਦੀ ਹਕੂਮਤ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨ ਜਥੇਬੰਦੀਆਂ ਦੇਸ਼ ਤੇ ਸੰਵਿਧਾਨ ਨੂੰ ਬਚਾਉਣ ਵਾਸਤੇ ਪੁਰਾ ਸੰਘਰਸ਼ ਕਰਨਗੀਆਂ, ਉਨਾਂ ਕਿਹਾ ਕਿ ਇਹ ਉਹੀ ਮੋਦੀ ਹੈ ਜਿਹੜਾ ਇਹ ਵਾਅਦੇ ਕਰਕੇ ਪ੍ਰਧਾਨ ਮੰਤਰੀ ਬਣਿਆ ਕਿ ਮੈਂ ਤੁਹਾਡੇ ਕਰਜ਼ੇ ਉੱਤੇ ਲਕੀਰ ਮਾਰ ਦੇਸ਼ ਦੇ ਕਿਸਾਨਾਂ ਨੂੰ ਕਰਜ ਮੁਕਤ ਕਰੂਗਾ, ਇਹ ਉਹੀ ਪ੍ਰਧਾਨ ਮੰਤਰੀ ਹ ਜਿਹੜਾ ਇਹ ਕਹਿੰਦਾ ਸੀ ਕਿ ਮੈਂ ਦੇਸ਼ ਦੇ ਕਿਸਾਨਾਂ ਦੀ ਆਮਦਨ 2023 ਤੱਕ ਦੋਗੁਣੀ ਕਰੂਗਾ। ਪਰ ਅੱਜ ਸਾਨੂੰ ਆਪਣੇ ਹੱਕਾਂ ਲਈ ਸੜਕਾਂ ਤੇ ਉਤਰਨਾ ਪੈ ਰਿਹਾ ਹੈ।
ਸ਼ਹੀਦ ਸੁਭਕਰਨ ਨੂੰ ਸ਼ਰਾਂਜਲੀ ਦੇਣ ਆਏ ਕ੍ਰਿਸ਼ੀ ਮਾਹਿਰ ਡਾਕਟਰ ਦਵਿੰਦਰ ਸ਼ਰਮਾ ਨੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਉਪਰੰਤ ਆਈ ਸੰਗਤ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੁੱਛ ਵਿਦਵਾਨਾਂ ਵੱਲੋਂ ਆਪਣੇ ਨਿੱਜੀ ਸਵਾਰਥਾਂ ਕਰਕੇ ਕਿਸਾਨਾਂ ਨੂੰ ਫ਼ਸਲ ਤੇ MSP ਮਿਲਣ ਬਾਰੇ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇਸ਼ ਦੇ ਕਿਸਾਨ ਦੀ ਆਮਦਨ ਮਨਰੇਗਾ ਮਜ਼ਦੂਰਾਂ ਨਾਲੋਂ ਵੀ ਘੱਟ ਹੈ। ਡਾ. ਦਵਿੰਦਰ ਸ਼ਰਮਾ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਕਿਉਂ ਸਰਕਾਰ ਹਰ ਸਾਲ 45 ਲੱਖ ਕਰੋੜ ਦੇ ਬਜ਼ਟ ਵਿੱਚੋ ਸਿਰਫ 1.25 ਲੱਖ ਕਰੋੜ ਕਿਸਾਨਾਂ ਅਤੇ ਕਿਸਾਨੀ ਉੱਤੇ ਖਰਚ ਕਰਦੀ ਹੈ? ਉਨ੍ਹਾਂ ਕਿਹਾ ਕਿ ਜਦਕਿ ਦੇਸ ਵਿਚ ਕਿਸਾਨਾਂ ਦੀ ਆਬਾਦੀ 55% ਹੈ, ਜਿੱਸ ਕਰਕੇ ਸਿੱਧੇ ਤੌਰ ਤੇ ਕਿਸਾਨਾਂ ਦਾ ਬਜ਼ਟ ਵਿੱਚ 50% ਹਿੱਸਾ ਬਣਦਾ ਹੈ। ਸ਼ਰਧਾਂਜਲੀ ਦੇਣ ਆਏ ਸਮਾਜ ਸੇਵੀ ਭਾਣਾ ਸਿੱਧੂ ਨੇ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਫਰਜ਼ੀ ਮੁਕਦਮੇ ਪਾ ਜੇਲਾਂ ਵਿੱਚ ਬੰਦ ਕਰਨ ਨੂੰ ਸਿਧੇ ਤੌਰ ਤੇ ਲੋਕਤੰਤਰ ਦੀ ਹੱਤਿਆ ਦੱਸਿਆ, ਸਿੱਧੂ ਨੇ ਕਿਹਾ ਕਿ ਜੌ ਕਿਸਾਨ ਜਥਬੰਦੀਆ ਐਲਾਨ ਕਰਨਗੀਆਂ ਉਹ ਉਸ ਨੂੰ ਪੁਰਾ ਕਰਨਗੇ।
ਮੰਚ ਨੇ ਐਲਾਨ ਕੀਤਾ ਕਿ ਭਾਜਪਾ ਸਰਕਾਰ ਕਿਸਾਨਾਂ ਨੂੰ ਫਰਜ਼ੀ ਮੁਕੱਦਮੇ ਲਾ ਕੇ ਪ੍ਰੇਸ਼ਾਨ ਨਾ ਕਰੇ, ਕਿਸਾਨ ਡਰਨ ਵਾਲੇ ਨਹੀਂ ਨੇ। ਕਿਸਾਨਾਂ ਵਿੱਚ ਦਹਿਸ਼ਤ ਪਾਉਣ ਦੇ ਇਰਦੇ ਨਾਲ ਹਰਿਆਣਾ ਪੁਲਿਸ ਵੱਲੋਂ ਗਿਰਫ਼ਤਾਰ ਕੀਤੇ ਨਵਦੀਪ ਸਿੰਘ ਜਲਵੇੜਾ, ਗੁਰਕਿਰਤ ਸਿੰਘ, ਰਵਿੰਦਰ ਰਵੀ ਤੇ ਅਨੀਸ਼ ਖਟਕੜ ਦੀ ਰਿਹਾਈ ਲਈ ਕੱਲ ਪ੍ਰੈੱਸ ਕਾਨਫਰੰਸ ਕਰ 7 ਮਾਰਚ ਨੂੰ ਇਕ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਮੰਚ ਨੇ ਕਿਹਾ ਕਿ ਭਾਜਪਾ ਯਾਦ ਰੱਖੇ ਕੀ ਦਿੱਲੀ ਦੀ ਸੱਤਾ ਦਾ ਰਾਸਤਾ ਪਿੰਡਾ ਵਿੱਚੋ ਹੀ ਹੋਕੇ ਜਾਂਦਾ ਹੈ। ਕਿਸਾਨ ਆਉਣ ਆਲੇ ਸਮੇਂ ਵਿੱਚ ਇਸ ਜ਼ੁਲਮ ਦਾ ਜਬਾਬ ਦੇਣਗੇ।
ਸ਼ਰਧਾਂਜਲੀ ਸਮਾਗਮ ਵਿੱਚ BKU ਸ਼ਹੀਦ ਭਗਤ ਸਿੰਘ ਦੀ ਪੂਰੀ ਟੀਮ ਤੋਂ ਇਲਾਵਾਂ ਕਿਸਾਨ ਲੀਡਰ ਸਰਵਨ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਸੁਰਜੀਤ ਸਿੰਘ ਫੂਲ, ਮਨਜੀਤ ਸਿੰਘ ਰਾਏ, ਜਸਵਿੰਦਰ ਸਿੰਘ ਲੌਂਗੋਵਾਲ, ਅਮਰਜੀਤ ਸਿੰਘ ਮੋਹੜੀ, ਸੁਖਜਿੰਦਰ ਸਿੰਘ ਖੋਸਾ, ਰਣਜੀਤ ਸਿੰਘ ਰਾਜੂ, ਮਨਿੰਦਰ ਸਿੰਘ ਨੌਟੀ, ਅਭਿਮਨਯੂ ਕੋਹਾੜ, ਜੈ ਸਿੰਘ, ਧਰਮਵੀਰ ਸਿੰਘ ਢੀਂਡਸਾ, ਬਲਵੰਤ ਸਿੰਘ ਬਹਿਰਮਕੇ, ਬੀਬੀ ਸੁਖਵੀਰ ਕੌਰ, ਮਲਕੀਤ ਸਿੰਘ ਗ਼ੁਲਾਮੀਵਾਲਾ, ਸਤਨਾਮ ਸਿੰਘ ਬਹਿਰੂ, ਗੁਰਵਿੰਦਰ ਸਿੰਘ ਭੰਗੂ, ਰਮਨਦੀਪ ਸਿੰਘ ਮਾਨ, ਮਹਿੰਗਾ ਸਿੱਧੂ, ਸੁਖਜੀਤ ਸਿੰਘ, ਗੁਰਧਿਆਨ ਸਿੰਘ, ਮਨਜੀਤ ਸਿੰਘ ਘੁਮਾਣ, ਜਗਜੀਤ ਸਿੰਘ ਮੰਡ, ਗੁਰਮੀਤ ਸਿੰਘ ਜ਼ਿਲ੍ਹਾ ਪ੍ਰਧਾਨ, ਗੁਰਅਮਨੀਤ ਸਿੰਘ ਮਾਂਗਟ, ਬਲਦੇਵ ਸਿੰਘ ਜ਼ੀਰਾ, ਸਤਨਾਮ ਸਿੰਘ ਸਾਹਨੀ ਤੇ ਚਮਕੌਰ ਸਿੰਘ ਉਸਮਨਵਾਲਾ ਹਾਜਰ ਰਹੇ ਅਤੇ ਸ਼ਹੀਦ ਸੁਭਕਰਨ ਨੂੰ ਸ਼ਰਧਾਂਜਲੀ ਦਿੱਤੀ।