Breaking News ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅਧਿਕਾਰੀਆਂ ਨੂੰ ਗੁਣਵੱਤਾ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ਜਲ ਬੱਸ ਨੂੰ ਚਲਾਉਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ : ਕੈਬਨਿਟ ਮੰਤਰੀ ਸੌਂਦਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਰ ਪੰਦਰਵਾੜੇ ਨੂੰ ਪ੍ਰਗਤੀ ਰਿਪੋਰਟ ਦੇਣ ਦੇ ਨਿਰਦੇਸ਼‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ : ਗੁਲਾਬ ਚੰਦ ਕਟਾਰੀਆਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਬੁਲਾਈਪੀ. ਐਸ. ਪੀ. ਸੀ. ਐਲ. ਵੱਲੋਂ ਨਵਾਂ ਰਿਕਾਰਡ ਕਾਇਮ, ਬਿਜਲੀ ਸਪਲਾਈ ਵਿੱਚ 13% ਵਾਧਾ ਦਰਜ: ਹਰਭਜਨ ਸਿੰਘ ਈ. ਟੀ. ਓ.ਸੁਪਰੀਮ ਕੋਰਟ ਨੇ ਲਗਾਈ ਰਾਹੁਲ ਗਾਂਧੀ ਵਿਰੁੱਧ ਹੇਠਲੀ ਅਦਾਲਤ ਦੀ ਕਾਰਵਾਈ `ਤੇ ਰੋਕਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ : ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ 30 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਵੰਡੀਆਂ 2 ਕਰੋੜ ਤੋਂ ਵਧੇਰੇ ਦੀਆਂ ਗ੍ਰਾਂਟਾਂ

ਪੰਜਾਬ ਦੇ ਪਿੰਡਾਂ ਵਿੱਚ ਟੈਲੀਵਿਜ਼ਨ ਦੇ ਪ੍ਰਭਾਵਾਂ ਬਾਰੇ ਪੰਜਾਬੀ ਯੂਨੀਵਰਸਿਟੀ ਦਾ ਅਧਿਐਨ

ਦੁਆਰਾ: Punjab Bani ਪ੍ਰਕਾਸ਼ਿਤ :Sunday, 31 March, 2024, 06:35 PM

ਪੰਜਾਬ ਦੇ ਪਿੰਡਾਂ ਵਿੱਚ ਟੈਲੀਵਿਜ਼ਨ ਦੇ ਪ੍ਰਭਾਵਾਂ ਬਾਰੇ ਪੰਜਾਬੀ ਯੂਨੀਵਰਸਿਟੀ ਦਾ ਅਧਿਐਨ

-ਟੀਵੀ ਅਜੇ ਵੀ ਹੈ ਪੇਂਡੂ ਪੰਜਾਬ ਦਾ ਪਸੰਦੀਦਾ ਮਨੋਰੰਜਨ

-ਪੇਂਡੂ ਪੰਜਾਬ ਵਿੱਚ ਖਪਤਕਾਰ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿੱਚ ਵੀ ਟੀਵੀ ਨਿਭਾ ਰਿਹਾ ਅਹਿਮ ਭੂਮਿਕਾ

-ਟੀਵੀ ਇਸ਼ਤਿਹਾਰਾਂ ਦੇ ਪ੍ਰਭਾਵ ਹੇਠ ਪਿੰਡਾਂ ਵਿੱਚ ਵੀ ਬਿਨਾ ਲੋੜ ਵਾਲ਼ੀਆਂ ਚੀਜ਼ਾਂ ਖਰੀਦਣ ਦਾ ਰੁਝਾਨ
ਪਟਿਆਲਾ, 31 ਮਾਰਚ
ਪੰਜਾਬ ਦੇ ਪਿੰਡਾਂ ਵਿੱਚ ਟੈਲੀਵਿਜ਼ਨ ਦੇ ਪ੍ਰਭਾਵਾਂ ਬਾਰੇ ਪੰਜਾਬੀ ਯੂਨੀਵਰਸਿਟੀ ਦੇ ਇੱਕ ਤਾਜ਼ਾ ਅਧਿਐਨ ਰਾਹੀਂ ਅਹਿਮ ਨਤੀਜੇ ਸਾਹਮਣੇ ਆਏ ਹਨ। ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਅਤੇ ਸਮਾਜਕ ਮਾਨਵ-ਵਿਗਿਆਨ ਵਿਭਾਗ ਵਿੱਚ ਡਾ. ਦੀਪਕ ਕੁਮਾਰ ਦੀ ਨਿਗਰਾਨੀ ਹੇਠ ਖੋਜਾਰਥੀ ਮਨੀ ਇੰਦਰਪਾਲ ਸਿੰਘ ਵੱਲੋਂ ਕੀਤੇ ਇਸ ਅਧਿਐਨ ਰਾਹੀਂ ਪੇਂਡੂ ਪੰਜਾਬ ਉੱਤੇ ਟੈਲੀਵਿਜ਼ਨ ਦੇ ਪ੍ਰਭਾਵਾਂ ਬਾਰੇ ਵੱਖ-ਵੱਖ ਪਾਸਾਰਾਂ ਤੋਂ ਪੜਚੋਲ ਕੀਤੀ ਗਈ ਹੈ।
ਡਾ. ਦੀਪਕ ਕੁਮਾਰ ਨੇ ਦੱਸਿਆ ਕਿ ਇਸ ਵਿਸ਼ੇ ਉੱਤੇ ਪਹਿਲਾਂ ਹੋਏ ਅਧਿਐਨ ਜਿ਼ਆਦਾਤਰ ਸ਼ਹਿਰੀ ਖੇਤਰਾਂ ਦੇ ਅੰਕੜਿਆਂ ਨੂੰ ਹੀ ਅਧਾਰ ਬਣਾਉਂਦੇ ਸਨ ਪਰ ਇਹ ਤਾਜ਼ਾ ਖੋਜ ਪੰਜਾਬ ਦੇ ਰੋਜ਼ਾਨਾ ਪੇਂਡੂ ਜੀਵਨ ਉੱਤੇ ਟੈਲੀਵਿਜ਼ਨ ਦੇ ਪ੍ਰਭਾਵ ਨੂੰ ਪੇਸ਼ ਕਰਦੀ ਹੈ।ਉਨ੍ਹਾਂ ਕਿਹਾ ਕਿ ਟੈਲੀਵਿਜ਼ਨ ਕਦੇ ਪੇਂਡੂ ਪੰਜਾਬ ਵਿੱਚ ਇੱਕ ਨਵੀਨ ਗੱਲ ਸੀ, ਜਿਸ ਨੇ ਕਿ ਲੋਕਾਂ ਦੀਆਂ ਆਦਤਾਂ, ਕੱਪੜਿਆਂ ਦੀ ਚੋਣ, ਸੌਣ ਦੇ ਸਮੇਂ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੀ ਸੰਚਾਰ ਗਤੀਸ਼ੀਲਤਾ ਨੂੰ ਆਕਾਰ ਦੇਣ ਵਿੱਚ ਆਪਣੀ ਭੂਮਿਕਾ ਨਿਭਾਈ ਹੈ। ਟੈਲੀਵਿਜ਼ਨ ਨੇ ਪੇਂਡੂ ਜੀਵਨ ਨੂੰ ਆਧੁਨਿਕ ਸਮਾਜਿਕ-ਆਰਥਿਕ ਅਭਿਆਸਾਂ ਅਤੇ ਵਿਸ਼ਵੀ ਵਿਚਾਰਾਂ ਨਾਲ ਜੋੜਨ ਦਾ ਕੰਮ ਕੀਤਾ ਹੈ।ਉਨ੍ਹਾਂ ਦੱਸਿਆ ਕਿ ਖੋਜ ਰਾਹੀਂ ਲੋਕਾਂ ਦੇ ਖਪਤਕਾਰ ਜਾਂ ਵਰਤੋਂਕਾਰ ਵਜੋਂ ਵਿਚਰਦਿਆਂ ਵਸਤੂਆਂ ਦੀ ਖਰੀਦ ਕਰਨ ਦੇ ਵਿਵਹਾਰ ਉੱਤੇ ਟੈਲੀਵਿਜ਼ਨ ਦੇ ਪ੍ਰਭਾਵ ਨੂੰ ਵੀ ਸਮਝਿਆ ਗਿਆ ਹੈ।ਅਧਿਐਨ ਰਾਹੀਂ ਸਾਹਮਣੇ ਆਇਆ ਕਿ ਇਸ਼ਤਿਹਾਰ ਅਤੇ ਟੈਲੀਵਿਜ਼ਨ ਸ਼ੋਅ ਪੇਂਡੂ ਪੱਧਰ ਉੱਤੇ ਵੀ ਅਜਿਹੀ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਦੇ ਹਨ ਜਿੱਥੇ ਲੋਕ ਜਿ਼ਆਦਾ ਚੀਜ਼ਾਂ ਖਰੀਦਣ ਦੀ ਲੋੜ ਮਹਿਸੂਸ ਕਰਦੇ ਹਨ। ਕਈ ਵਾਰ ਇਨ੍ਹਾਂ ਵਿੱਚ ਉਹ ਚੀਜ਼ਾਂ ਵੀ ਸ਼ਾਮਿਲ ਹੁੰਦੀਆਂ ਹਨ ਜਿਨ੍ਹਾਂ ਦੀ ਕਿ ਉਨ੍ਹਾਂ ਨੂੰ ਅਸਲ ਵਿੱਚ ਲੋੜ ਨਹੀਂ ਹੁੰਦੀ। ਭਾਵ ਪੇਂਡੂ ਪੰਜਾਬ ਵਿੱਚ ਵੀ ਟੈਲੀਵਿਜ਼ਨ ਰਾਹੀਂ ਸੰਚਾਲਿਤ ਖਪਤਕਾਰ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਬੇਲੋੜੀਆਂ ਚੀਜ਼ਾਂ ਖਰੀਦਣ ਦਾ ਅਜਿਹਾ ਰੁਝਾਨ ਪੇਂਡੂ ਪੰਜਾਬੀ ਲੋਕਾਂ ਦੇ ਰਹਿਣ-ਸਹਿਣ ਦੇ ਢੰਗ ਨੂੰ ਬਦਲ ਰਿਹਾ ਹੈ।ਉਨ੍ਹਾਂ ਦੱਸਿਆ ਕਿ ਅਧਿਐਨ ਰਾਹੀਂ ਇਹ ਪੱਖ ਵੀ ਸਾਹਮਣੇ ਆਇਆ ਕਿ ਪੇਂਡੂ ਸਮਾਜ ਵਿੱਚ ਜਾਤੀ ਅਤੇ ਧਾਰਮਿਕ ਚੇਤਨਾ ਨੂੰ ਪ੍ਰਚੰਡ ਕਰਨ ਵਿੱਚ ਵੀ ਟੈਲੀਵਿਜ਼ਨ ਪ੍ਰੋਗਰਾਮਾਂ ਦੀ ਭੂਮਿਕਾ ਰਹੀ ਹੈ। ਹਾਲਾਂਕਿ ਇਹ ਜਾਗਰੂਕਤਾ ਕੁਝ ਤਰੀਕਿਆਂ ਨਾਲ ਚੰਗੀ ਹੋ ਸਕਦੀ ਹੈ, ਪਰੰਤੂ ਇਹ ਲੋਕਾਂ ਵਿੱਚ ਵੰਡੀਆਂ ਪੈਦਾ ਕਰਨ ਦੀ ਸਮਰੱਥਾ ਵੀ ਰੱਖਦੀ ਹੈ।ਇਸੇ ਤਰ੍ਹਾਂ ਟੈਲੀਵਿਜ਼ਨ ਪੇਂਡੂ ਖੇਤਰਾਂ ਵਿੱਚ ਸਮਾਜਿਕ ਅਤੇ ਰਾਜਨੀਤਿਕ ਪਛਾਣਾਂ ਨੂੰ ਆਕਾਰ ਦੇਣ ਦਾ ਇੱਕ ਸਾਧਨ ਵੀ ਬਣ ਰਿਹਾ ਹੈ।
ਖੋਜਾਰਥੀ ਮਨੀ ਇੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਅਧਿਐਨ ਪੇਂਡੂ ਸਮਾਜ ਵਿੱਚ ਸਮੂਹਿਕ ਗਤੀਸ਼ੀਲਤਾ ਉੱਤੇ ਪਏ ਟੈਲੀਵਿਜ਼ਨ ਦੇ ਪ੍ਰਭਾਵ ਬਾਰੇ ਵੀ ਸਿੱਟੇ ਸਾਹਮਣੇ ਲਿਆਉਂਦਾ ਹੈ। ਅਧਿਐਨ ਦਸਦਾ ਹੈ ਕਿ ਮਨੋਰੰਜਨ ਪ੍ਰਾਪਤ ਕਰਨ ਦੇ ਨਵੇਂ ਤਰੀਕਿਆਂ ਦੇ ਬਾਵਜੂਦ, ਟੀਵੀ ਅਜੇ ਵੀ ਪੇਂਡੂ ਪੰਜਾਬ ਦਾ ਪਸੰਦੀਦਾ ਮਨੋਰੰਜਨ ਹੈ। ਬਹੁਗਿਣਤੀ ਲੋਕ ਬਾਹਰੀ ਗਤੀਵਿਧੀਆਂ ਨਾਲੋਂ ਟੈਲੀਵਿਜ਼ਨ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਖੋਜ ਅਧਿਐਨ ਵਿੱਚ ਸਾਹਮਣੇ ਆਇਆ ਕਿ ਸ਼ੁਰੂ ਵਿੱਚ ਟੀਵੀ ਨੇ ਪੇਂਡੂ ਲੋਕਾਂ ਨੂੰ ਜਨਤਕ ਥਾਵਾਂ ‘ਤੇ ਇਕੱਠੇ ਕਰਨ ਅਤੇ ਸਾਂਝੇ/ਸਮੂਹਿਕ ਅਨੁਭਵ ਪੈਦਾ ਕਰਨ ਦਾ ਕਾਰਜ ਵੀ ਕੀਤਾ; ਪਰ ਪਿਛਲੇ ਦੋ ਦਹਾਕਿਆਂ ਦੌਰਾਨ, ਪਿੰਡਾਂ ਵਿੱਚ ਵੀ ਟੈਲੀਵਿਜ਼ਨ ਸੈੱਟ ਦੇ ਸਥਾਨ ਬਦਲ ਗਏ ਹਨ। ਇਹ ਘਰ ਵਿਚਲੀਆਂ ਸਾਂਝੀਆਂ ਥਾਵਾਂ ਤੋਂ ਨਿੱਜੀ ਕਮਰਿਆਂ, ਖਾਸ ਕਰਕੇ ਬੈੱਡਰੂਮ ਵਿੱਚ ਤਬਦੀਲ ਹੋ ਗਏ ਹਨ। ਇਹ ਪਰਿਵਰਤਨ, ਭਾਵੇਂ ਕਿ ਸੂਖਮ ਜਾਪਦਾ ਹੈ, ਪਰੰਤੂ ਖੋਜ ਅਧਿਐਨ ਦੇ ਨਤੀਜੇ ਦਸਦੇ ਹਨ ਕਿ ਇਸ ਦੇ ਦੂਰਗਾਮੀ ਨਤੀਜੇ ਹਨ।ਉਨ੍ਹਾਂ ਦੱਸਿਆ ਕਿ ਇਹ ਖੋਜ ਪੰਜਾਬ ਵਿੱਚ ਮੀਡੀਆ ਘਰਾਣਿਆਂ ਦੇ ਖੇਤਰ ਵਿੱਚ ਟੈਲੀਵਿਜ਼ਨ ਸਮੱਗਰੀ ਦੀ ਬਣਤਰ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਨੂੰ ਵੀ ਰੇਖਾਕਿਤ ਕਰਦੀ ਹੈ।ਅਧਿਐਨ ਵਿੱਚ ਵਾਚਿਆ ਗਿਆ ਕਿ ਕਿਵੇਂ ਟੀ.ਆਰ.ਪੀ. ਰੇਟਿੰਗ, ਸਨਸਨੀਖੇਜ਼ ਅੰਸ਼, ਸਟੇਟ ਦੇ ਹਿਤ, ਵਿਗਿਆਪਨ ਆਮਦਨ, ਅਤੇ ਦਰਸ਼ਕਾਂ ਦੀ ਫੀਡਬੈਕ ਇਸ ਸਮੱਗਰੀ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੇ ਹਨ।
ਵਾਈਸ-ਚਾਂਸਲਰ ਪ੍ਰੋ.ਅਰਵਿੰਦ ਨੇ ਇਸ ਖੋਜ ਲਈ ਵਧਾਈ ਦਿੰਦਿਆਂ ਕਿਹਾ ਕਿ ਪਿੰਡ ਪੱਧਰ ਉੱਤੇ ਸਮਾਜ ਵਿੱਚ ਪੈਦਾ ਹੁੰਦੇ ਵੱਖ-ਵੱਖ ਰੁਝਾਨਾਂ ਅਤੇ ਵਰਤਮਾਨ ਸਮੇਂ ਆ ਰਹੀਆਂ ਸਮਾਜਿਕ ਤਬਦੀਲੀਆਂ ਵਿੱਚ ਟੀਵੀ ਜਿਹੇ ਮਾਧਿਅਮ ਦੀ ਭੂਮਿਕਾ ਨੂੰ ਉਜਾਗਰ ਕਰਨ ਵਾਲੀ ਇਹ ਇੱਕ ਅਹਿਮ ਖੋਜ ਹੈ। ਸਮਾਜ ਉੱਪਰ ਪੈਂਦੇ ਕਿਸੇ ਵੀ ਤਰ੍ਹਾਂ ਦੇ ਪ੍ਰਭਾਵਾਂ ਅਤੇ ਉਨ੍ਹਾਂ ਦੇ ਕਾਰਨਾਂ ਨੂੰ ਇਸ ਤਰ੍ਹਾਂ ਬਰੀਕੀ ਨਾਲ਼ ਸਮਝਣਾ ਸਮਾਜ ਦੀ ਬਿਹਤਰੀ ਲਈ ਜ਼ਰੂਰੀ ਹੁੰਦਾ ਹੈ। ਇਸ ਲਿਹਾਜ਼ ਨਾਲ਼ ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਇਹ ਅਧਿਐਨ ਆਪਣਾ ਵਿਸ਼ੇਸ਼ ਮਹੱਤਵ ਰਖਦਾ ਹੈ।



Scroll to Top