ਮਨੀ ਲਾਂਡਰਿੰਗ ਮਾਮਲੇ ਦੀ ਈ. ਡੀ. ਨੇ ਕੀਤੀ ਕੰਪਨੀ ਦੇ 35 ਦਫ਼ਤਰਾਂ ਤੇ ਰੇਡ
ਦੁਆਰਾ: Punjab Bani ਪ੍ਰਕਾਸ਼ਿਤ :Thursday, 20 June, 2024, 06:59 PM

ਮਨੀ ਲਾਂਡਰਿੰਗ ਮਾਮਲੇ ਦੀ ਈ. ਡੀ. ਨੇ ਕੀਤੀ ਕੰਪਨੀ ਦੇ 35 ਦਫ਼ਤਰਾਂ ਤੇ ਰੇਡ
ਨਵੀਂ ਦਿੱਲੀ : ਭਾਰਤ ਸਰਕਾਰ ਦੀ ਅਗਵਾਈ ਹੇਠ ਕੰਮ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨਾਮੀ ਏਜੰਸੀ ਵਲੋਂ ਅੱਜ ਇਕ ਕੰਪਨੀ ਅਤੇ ਉਸ ਦੇ ਪ੍ਰਮੋਟਰ ਦੇ ਖਿ਼ਲਾਫ਼ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਸਬੰਧੀ ਦਿੱਲੀ, ਮੁੰਬਈ ਅਤੇ ਨਾਗਪੁਰ ਵਿਚ ਲੱਗਭਗ 35 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੰਪਨੀ ਅਤੇ ਉਸ ਦੇ ਪ੍ਰਮੋਟਰ ’ਤੇ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਬੈਂਕ ਕਰਜ਼ਿਆਂ ਦੀ ਹੇਰਾ-ਫੇਰੀ ਕਰਨ ਦਾ ਦੋਸ਼ ਹੈ।ਦੱਸਣਯੋਗ ਹੈ ਕਿ ਉਕਤ ਈ. ਡੀ. ਨਾਮੀ ਏਜੰਸੀ ਮਨੀ ਲਾਂਡਰਿੰਗ ਵਰਗੇ ਮਾਮਲਿਆਂ ਦੀ ਜਾਂਚ ਕਰਦੀ ਹੈ।
