ਭਿਆਨਕ ਗਰਮੀ ਨੇ ਲੈ ਲਈ ਘੱਟੋ-ਘੱਟ 110 ਲੋਕਾਂ ਦੀ ਜਾਨ

ਦੁਆਰਾ: Punjab Bani ਪ੍ਰਕਾਸ਼ਿਤ :Thursday, 20 June, 2024, 04:34 PM

ਭਿਆਨਕ ਗਰਮੀ ਨੇ ਲੈ ਲਈ ਘੱਟੋ-ਘੱਟ 110 ਲੋਕਾਂ ਦੀ ਜਾਨ
ਨਵੀਂ ਦਿੱਲੀ : ਭਿਆਨਕ ਗਰਮੀ ਨੇ ਘੱਟੋ-ਘੱਟ 110 ਲੋਕਾਂ ਦੀ ਜਾਨ ਲੈ ਲਈ ਅਤੇ 40 ਹਜਾਰ ਤੋਂ ਵੱਧ ਲੋਕਾਂ ਨੂੰ ਹੀਟਵੇਵ ਨਾਲ ਜੂਝਣਾ ਪਿਆ।ਦੱਸਣਯੋਗ ਹੈ ਕਿ ਉਪਰੋਕਤ ਘਟਨਾਕ੍ਰਮ ਇਸ ਸਾਲ ਮਾਰਚ ਤੋਂ ਲੈ ਕੇ 18 ਜੂਨ ਦਰਮਿਆਨ ਦੇਸ਼ ਦੇ ਵੱਡੇ ਹਿੱਸੇ `ਚ ਜਾਰੀ ਭਿਆਨਕ ਗਰਮੀ ਕਰਕੇ ਹੋਇਆ ਹੈ।ਰਾਸ਼ਟਰੀ ਰੋਗ ਕੰਟਰੋਲ ਕੇਂਦਰ ਵਲੋਂ ਗਰਮੀ ਨਾਲ ਸਬੰਧਤ ਬੀਮਾਰੀਆਂ ਅਤੇ ਮੌਤ ਨਿਗਰਾਨੀ ਤਹਿਤ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਉੱਤਰ ਪ੍ਰਦੇਸ਼ ਸਭ ਤੋਂ ਵੱਧ ਪ੍ਰਭਾਵਿਤ ਹੈ। ਇੱਥੇ ਲੂ ਨਾਲ ਕਰੀਬ 36 ਲੋਕਾਂ ਦੀ ਮੌਤ ਹੋਈ ਹੈ। ਉਸ ਤੋਂ ਬਾਅਦ ਬਿਹਾਰ, ਰਾਜਸਥਾਨ ਅਤੇ ਓਡੀਸ਼ਾ ਵਿਚ ਲੋਕਾਂ ਦੀ ਜਾਨ ਗਈ ਹੈ।