ਟਰੇਨਿੰਗ, ਅਭਿਆਸ, ਹੋਂਸਲਾ ਅਫਜ਼ਾਈ, ਹਾਦਸੇ ਘਟਾਉਣ ਜਾਨਾਂ ਬਚਾਉਣ ਲਈ ਪ੍ਰਸ਼ੰਸਾਯੋਗ ਉਦਮ : ਚੀਫ਼ ਸੇਫਟੀ ਅਫਸਰ ਰਾਮ ਸਿੰਘ

ਟਰੇਨਿੰਗ, ਅਭਿਆਸ, ਹੋਂਸਲਾ ਅਫਜ਼ਾਈ, ਹਾਦਸੇ ਘਟਾਉਣ ਜਾਨਾਂ ਬਚਾਉਣ ਲਈ ਪ੍ਰਸ਼ੰਸਾਯੋਗ ਉਦਮ : ਚੀਫ਼ ਸੇਫਟੀ ਅਫਸਰ ਰਾਮ ਸਿੰਘ
ਪਟਿਆਲਾ : () : ਪੀ ਐਮ ਡਵਲਿਯੂ ਰੇਲਵੇ ਵਿਭਾਗ ਪਟਿਆਲਾ ਦੇ ਸਾਬਕਾ ਚੀਫ਼ ਸੇਫਟੀ ਅਫਸਰ ਸ੍ਰੀ ਰਾਮ ਸਿੰਘ ਨੇ ਦਸਿਆ ਕਿ ਹਾਦਸੇ ਘਟਾਉਣ ਅਤੇ ਕੀਮਤੀ ਜਾਨਾਂ ਬਚਾਉਣ ਲਈ ਨਿਰੰਤਰ ਟਰੇਨਿੰਗ, ਅਭਿਆਸ, ਮੌਕ ਡਰਿੱਲਾਂ ਅਤੇ ਜੰਗੀ ਪੱਧਰ ਤੇ, ਸਮੇਂ ਸਮੇਂ ਕਰਮਚਾਰੀਆਂ, ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਕੇ ਆਪਣੇ ਦੇਸ਼, ਸਮਾਜ, ਘਰ ਪਰਿਵਾਰਾਂ, ਫੈਕਟਰੀਆਂ, ਅਤੇ ਵਿਉਪਾਰਕ ਅਦਾਰਿਆਂ ਨੂੰ ਸੁਰੱਖਿਅਤ ਖੁਸ਼ਹਾਲ ਅਤੇ ਹਾਦਸੇ ਰਹਿਤ ਬਣਾਇਆ ਜਾ ਸਕਦਾ ਹੈ, ਇਹ ਵਿਚਾਰ ਸ਼੍ਰੀ ਰਾਮ ਸਿੰਘ, ਸਾਬਕਾ ਚੀਫ਼ ਸੇਫਟੀ ਅਫਸਰ ਰੇਲਵੇ ਨੇ ਭਾਸ਼ਾ ਭਵਨ ਵਿਖੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਵਲੋਂ ਰੇਲਵੇ ਵਿਭਾਗ ਦੇ 7 ਕਰਮਚਾਰੀਆਂ ਨੂੰ ਸਨਮਾਨਿਤ ਹੋਣ ਸਮੇਂ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਡੀ ਐਮ ਡਵਲਿਯੂ ਵਿਖੇ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਵਾਰ ਵਾਰ ਟ੍ਰੇਨਿੰਗਾਂ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਕੇ, ਹਾਦਸੇ ਘਟਾਏ, ਕੀਮਤੀ ਜਾਨਾਂ ਬਚਾਈਆਂ ਕਿਉਂਕਿ ਨੋਕਰੀਆ ਮਿਲਣ ਮਗਰੋਂ ਕਰਮਚਾਰੀ, ਬਿਨਾਂ ਟਰੇਨਿੰਗ ਅਭਿਆਸ ਤੇ ਕੰਮਾਂ ਤੇ ਲੱਗ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਫ਼ਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਦੀ ਟ੍ਰੇਨਿੰਗ ਲਈ ਸ਼੍ਰੀ ਕਾਕਾ ਰਾਮ ਵਰਮਾ ਨੇ ਹਮੇਸ਼ਾ ਸਹਿਯੋਗ ਦਿੱਤੇ ਹਨ। ਪੀ ਐਮ ਡਵਲਿਯੂ ਦੇ ਚੀਫ਼ ਸੇਫਟੀ ਅਫਸਰ ਸ੍ਰੀ ਅਰੁਣ ਕੁਮਾਰ ਗੁਪਤਾ ਨੇ ਕੀਮਤੀ ਜਾਨਾਂ ਬਚਾਉਣ ਦਾ ਸਨਮਾਨ ਪ੍ਰਾਪਤ ਕਰਨ ਸਮੇਂ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਪ੍ਰਧਾਨ ਡਾਕਟਰ ਰਾਕੇਸ਼ ਵਰਮੀ, ਸਕੱਤਰ ਸ੍ਰੀ ਹਰਪ੍ਰੀਤ ਸੰਧੂ ਅਤੇ ਕੋਆਰਡੀਨੇਟਰ ਸ੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ, ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਦਾ ਧੰਨਵਾਦ ਕਰਦੇ ਹੋਏ, ਹਾਦਸਿਆਂ ਦੇ ਕਾਰਨਾਂ, ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕੱਟ ਅਤੇ ਮਕੇਨਿਕਲ, ਬਿਜਲੀ ਘਟਨਾਵਾਂ ਅਤੇ ਕਰਮਚਾਰੀਆਂ ਦੇ ਸਰੀਰਕ, ਮਾਨਸਿਕ, ਸਮਾਜਿਕ ਪਰਿਵਾਰਕ ਹਾਲਾਤਾਂ ਕਰਕੇ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਰੋਕਣ ਲਈ ਸਾਲ ਵਿੱਚ ਚਾਰ ਵਾਰ ਟਰੇਨਿੰਗ, ਟਰੇਨਿੰਗ ਦੋਰਾਨ ਸਿਖਿਆਰਥੀਆਂ ਦੇ ਅਭਿਆਸ ਅਤੇ ਸਾਲ ਵਿੱਚ ਦੋ ਤਿੰਨ ਵਾਰ ਮੌਕ ਡਰਿੱਲਾਂ ਕਰਵਾਕੇ,ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਟ੍ਰੇਨਿੰਗ, ਰਾਹੀਂ ਜਾਨੀ ਅਤੇ ਮਾਲੀ ਨੁਕਸਾਨਾਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਮੌਕੇ ਤੇ ਠੀਕ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਂਟੀਲੇਟਰ ਬਣਾਉਟੀ ਸਾਹ ਕਿਰਿਆ, ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਠੀਕ ਵਰਤੋਂ, ਰੈਸਕਿਯੂ, ਟਰਾਂਸਪੋਰਟ ਸਿਸਟਮ ਰਾਹੀਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਜਿਸ ਹਿੱਤ ਸ਼੍ਰੀ ਕਾਕਾ ਰਾਮ ਵਰਮਾ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਟ੍ਰੇਨਰ ਪੰਜਾਬ ਪਟਿਆਲਾ ਵਿਖੇ ਸਰਵੋਤਮ ਟ੍ਰੇਨਰ ਹਨ। ਡਾਕਟਰ ਰਾਕੇਸ਼ ਵਰਮੀ ਅਤੇ ਹਰਪ੍ਰੀਤ ਸੰਧੂ ਨੇ ਦੱਸਿਆ ਕਿ ਡੀ ਬੀ ਜੀ ਵਲੋ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਕੀਮਤੀ ਜਾਨਾਂ ਬਚਾਉਣ ਵਾਲੇ ਵਿਦਿਆਰਥੀਆਂ, ਨਾਗਰਿਕਾਂ, ਕਰਮਚਾਰੀਆਂ, ਪੁਲਿਸ, ਹੋਮ ਗਾਰਡ ਸਿਵਲ ਡਿਫੈਂਸ, ਫਾਇਰ ਬ੍ਰਿਗੇਡ, ਰੇਲਵੇ ਪੁਲਿਸ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੈਡਿਟਸ ਆਦਿ ਨੂੰ ਪ੍ਰਸੰਸਾ ਪੱਤਰ ਅਤੇ ਗੋਲਡ ਮੈਡਲ ਦੇਕੇ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ 7 ਜੁਲਾਈ, ਐਤਵਾਰ ਨੂੰ ਭਾਸ਼ਾ ਭਵਨ ਪਟਿਆਲਾ ਵਿਖੇ ਪੰਜ ਵਜੇ, 37 ਅਧਿਆਪਕਾਂ ਅਤੇ ਪ੍ਰਿੰਸੀਪਲਾਂ ਤੋਂ ਇਲਾਵਾ 32 ਮਦਦਗਾਰ ਫਰਿਸਤਿਆ ਨੂੰ ਸ਼੍ਰੀ ਮਨਦੀਪ ਸਿੰਘ ਸਿੱਧੂ, ਆਈ ਪੀ ਐਸ, ਕਮਾਂਡੈਂਟ ਰਿਜ਼ਰਵ ਬਟਾਲੀਅਨ, ਸਾਬਕਾ ਐਸ ਐਸ ਪੀ ਪਟਿਆਲਾ ਅਤੇ ਸਾਬਕਾ ਪੁਲਿਸ ਕਮਿਸ਼ਨਰ ਲੁਧਿਆਣਾ ਜੀ ਦੇ ਕਰ ਕਮਲਾਂ ਅਤੇ ਅਸ਼ੀਰਵਾਦ ਰਾਹੀਂ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ, ਪੀ ਐਮ. ਡਵਲਿਯੂ ਦੇ ਸਾਬਕਾ ਚੀਫ਼ ਸੇਫਟੀ ਅਫਸਰ ਸ੍ਰੀ ਰਾਮ ਸਿੰਘ, ਚੀਫ਼ ਸੇਫਟੀ ਅਫਸਰ ਸ੍ਰੀ ਅਰੁਣ ਗੁਪਤਾ, ਤੋਂ ਇਲਾਵਾ ਰੇਲਵੇ ਵਿਭਾਗ ਦੇ ਰੈੱਡ ਕਰਾਸ ਸੈਂਟ ਜੌਹਨ ਐਂਬੂਲੈਂਸ ਬਰੀਗੇਡ ਦੇ ਡਵੀਜ਼ਨਲ ਕਮਾਂਡਰ ਸ੍ਰੀ ਅਨਿਲ ਕੁਮਾਰ, ਮਲਕੀਅਤ ਸਿੰਘ ਰਾਣਾ, ਬਲਵੀਰ ਸਿੰਘ, ਦਵਿੰਦਰ ਪਾਲ , ਰਾਜੇਸ਼ ਕੁਮਾਰ ਅਤੇ ਬੋਬੀ ਨੂੰ ਸਨਮਾਨਿਤ ਕੀਤਾ ਗਿਆ ਹੈ।
