ਬਾਲੀਵੁੱਡ ਸਟਾਰ ਅਨੁਪਮ ਖੇਰ ਦੇ ਦਫ਼ਤਰ ਵਿਚ ਹੋਈ ਚੋਰ
ਦੁਆਰਾ: Punjab Bani ਪ੍ਰਕਾਸ਼ਿਤ :Friday, 21 June, 2024, 05:13 PM

ਬਾਲੀਵੁੱਡ ਸਟਾਰ ਅਨੁਪਮ ਖੇਰ ਦੇ ਦਫ਼ਤਰ ਵਿਚ ਹੋਈ ਚੋਰ
ਮੰੁਬਈ : ਉਘੇ ਫਿ਼ਲਮ ਅਦਾਕਾਰ ਅਨੁਪਮ ਖੇਰ ਦੇ ਮੁੰਬਈ ਸਥਿਤ ਦਫ਼ਤਰ ਵਿਚ ਚੋਰ ਵਲੋਂ ਚੋਰੀ ਕਰ ਲਈ ਗਈ। ਚੋਰ ਨੇ ਸਿਰਫ਼ ਦਫ਼ਤਰ ਵਿਚ ਚੋਰੀ ਹੀ ਨਹੀਂ ਕੀਤੀ ਬਲਕਿ ਦਫ਼ਤਰ ਵਿਚ ਭੰਨਤੋੜ ਵੀ ਕੀਤੀ ਤੇ ਅਨੁਪਮ ਖੇਰ ਦੀ ਇਕ ਫਿ਼ਲਮ ਦੇ ਨੈਗੇਟਿਵ ਵੀ ਚੋਰੀ ਕਰ ਲਏ ਗਏ ਤੇ ਬਾਅਦ ਵਿਚ ਆਟੋ ਰਿਕਸ਼ਾ ਵਿਚ ਫਰਾਰ ਹੋ ਗਏ। ਅਨੁਪਮ ਖੇਰ ਵਲੋਂ ਵਾਪਰੀ ਇਸ ਘਟਨਾ ਸਬੰਧੀ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਗਈ, ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਉਪਰੋਕਤ ਘਟਨਾ 19 ਜੂਨ ਦੀ ਦੱਸੀ ਜਾ ਰਹੀ ਹੈ। ਚੋਰਾਂ ਦੀ ਭੱਜਦੇ ਵੇਲੇ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਕੈਦ ਹੋਈਆਂ ਹਨ। ਅਨੁਪਮ ਖੇਰ ਨੇ ਵੀਡੀਓ ਸਾਂਝੀ ਕਰਦਿਆਂ ਇਹ ਵੀ ਦੱਸਿਆ ਕਿ ਚੋਰਾਂ ਵਲੋਂ ਦਫ਼ਤਰ ਵਿਚ ਘੁਸ ਕੇ ਕੀ ਕੀ ਚੋਰੀ ਕੀਤਾ ਗਿਆ।
