ਸੰਨੀ ਦਿਓਲ ਜਲਦ ਹੀ ਨਜ਼ਰ ਆਉਣਗੇ ਤੇਲਗੂ ਨਿਰਦੇਸ਼ਕ ਗੋਪੀਚੰਦ ਦੀ ਐਕਸ਼ਨ ਫਿਲਮ ਵਿੱਚ
ਦੁਆਰਾ: Punjab Bani ਪ੍ਰਕਾਸ਼ਿਤ :Friday, 21 June, 2024, 04:52 PM

ਸੰਨੀ ਦਿਓਲ ਜਲਦ ਹੀ ਨਜ਼ਰ ਆਉਣਗੇ ਤੇਲਗੂ ਨਿਰਦੇਸ਼ਕ ਗੋਪੀਚੰਦ ਦੀ ਐਕਸ਼ਨ ਫਿਲਮ ਵਿੱਚ
ਮੁੰਬਈ: ਪ੍ਰਸਿੱਧ ਬਾਲੀਵੁੱਡ ਫਿ਼ਲਮ ਸਟਾਰ ਸੰਨੀ ਦਿਓਲ ਫਿਲਮਕਾਰ ਗੋਪੀਚੰਦ ਮਲੀਨੇਨੀ ਦੇ ਨਿਰਦੇਸ਼ਨ ਹੇਠ ਬਣਨ ਜਾ ਰਹੀ ਐਕਸ਼ਨ ਫਿਲਮ ਵਿੱਚ ਨਜ਼ਰ ਆਉਣਗੇ। ਇਸ ਫਿਲਮ ਨੂੰ ਦੇਸ਼ ਦੀ ਸਭ ਤੋਂ ਵੱਡੀ ਐਕਸ਼ਨ ਫਿਲਮ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਪ੍ਰੋਡਕਸ਼ਨ ਬੈਨਰ ਮਿਥਰੀ ਮੂਵੀ ਮੈਕਰਜ਼ ਨੇ ਅੱਜ ਐਕਸ ’ਤੇ ਇਸ ਫਿਲਮ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਲਿ਼ਿਖਆ,‘‘ਦੇਸ਼ ਦੀ ਸਭ ਤੋਂ ਵੱਡੀ ਐਕਸ਼ਨ ਫਿਲਮ ਲਈ ਤਿਆਰ ਰਹੋ..‘ਐੱਸਡੀਜੀਐੱਮ’। ਫਿਲਮ ਦੀ ਸ਼ੂਟਿੰਗ ਜਲਦ ਸ਼ੁਰੂ ਹੋਵੇਗੀ।’’ ਉਨ੍ਹਾਂ ਨੇ ਐਕਸ ’ਤੇ ਕੈਪਸ਼ਨ ’ਚ ਅਦਾਕਾਰ ਸੰਨੀ ਦਿਓਲ, ਨਿਰਦੇਸ਼ਕ ਗੋਪੀਚੰਦ, ਨਿਰਮਾਤਾ ਮਿਥਰੀ ਅਤੇ ਪਿਪਲ ਮੀਡੀਆ ਫੈਕਟਰੀ ਨੂੰ ਟੈਗ ਕੀਤਾ ਹੈ।
