ਹਰਰੋਜ ਕਰਨਾ ਚਾਹੀਦਾ ਯੋਗ, ਕਸਰਤਾਂ ਅਤੇ ਪ੍ਰਹੇਜ਼, ਤਾਂ ਜੋ ਰਹੋਂ ਨਿਰੋਗੀ ਸਿਹਤਮੰਦ : ਰਾਜਿੰਦਰ ਲਾਂਬਾ

ਹਰਰੋਜ ਕਰਨਾ ਚਾਹੀਦਾ ਯੋਗ, ਕਸਰਤਾਂ ਅਤੇ ਪ੍ਰਹੇਜ਼, ਤਾਂ ਜੋ ਰਹੋਂ ਨਿਰੋਗੀ ਸਿਹਤਮੰਦ : ਰਾਜਿੰਦਰ ਲਾਂਬਾ
ਵਿਸ਼ਟਾ ਪ੍ਰੋਸੈੱਸਡ ਫੂਡ ਪ੍ਰਾਈਵੇਟ ਲਿਮਟਿਡ ਫੈਕਟਰੀ ਵਿਖੇ ਸਮੂੰਹ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ, ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ, ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਅਤੇ ਚੀਫ਼ ਟ੍ਰੇਨਰ ਫ਼ਸਟ ਏਡ ਸੇਫਟੀ ਸਿਹਤ ਜਾਗਰੂਕਤਾ ਦਿਵਸ ਦੀ ਅਗਵਾਈ ਹੇਠ ਯੋਗ, ਕਸਰਤਾਂ ਸੈਰ ਅਤੇ ਚੰਗੀ ਸਿਹਤ, ਤਦੰਰੁਸਤੀ, ਤਾਕ਼ਤ, ਕਾਇਮ ਰੱਖਣ ਦੀਆਂ ਕਿਰਿਆਵਾਂ ਸਿੱਖੀਆਂ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਚੰਗੀ ਸਿਹਤ, ਤਦੰਰੁਸਤੀ, ਤਾਕ਼ਤ, ਪਰਿਵਾਰਿਕ ਖੁਸ਼ੀਆਂ, ਖੁਸ਼ਹਾਲੀ, ਉੱਨਤੀ, ਸੁਰੱਖਿਆ ਅਤੇ ਭਾਈਚਾਰੇ ਲਈ ਸਾਰੇ ਪਰਿਵਾਰਕ ਮੈਂਬਰ ਅਤੇ ਮਹੱਲੇ ਕਾਲੋਨੀਆਂ ਦੇ ਲੋਕਾਂ, ਬੱਚਿਆਂ ਨੋਜਵਾਨਾਂ ਅਤੇ ਬਜ਼ੁਰਗਾਂ ਨੂੰ ਹਰਰੋਜ 40 ਤੋਂ 60 ਮਿੰਟ ਯੋਗ ਕਸਰਤਾਂ ਅਤੇ ਰਾਤੀਂ ਸੋਣ ਤੋਂ ਦੋ ਘੰਟੇ ਪਹਿਲਾਂ, ਭੋਜਨ ਖਾਣ ਮਗਰੋਂ 20/30 ਮਿੰਟ ਆਪਣੇ ਗਲ਼ੀ ਮਹੱਲੇ ਜਾਂ ਘਰ ਦੀ ਛੱਤ ਤੇ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਚੰਗੀ ਸਿਹਤ, ਅਰੋਗਤਾ ਲਈ ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕ, ਨਸ਼ਿਆਂ, ਆਰਾਮ ਪ੍ਰਸਤੀਆ, ਐਸ਼ ਪ੍ਰਸਤੀਆਂ, ਸੰਵਾਦਾਂ, ਫੈਸ਼ਨਾਂ ਹੇਰਾਫੇਰੀਆਂ ਬੇਇਮਾਨੀਆ ਕ੍ਰੋਧ, ਤਣਾਓ, ਪ੍ਰਦੂਸ਼ਣ ਭਰਪੂਰ ਵਾਤਾਵਰਨ ਅਤੇ ਪ੍ਰੇਸ਼ਾਨੀਆਂ ਤੋਂ ਬਚਣ ਲਈ ਆਪਣੇ ਕੰਮ ਕਾਜ਼, ਡਿਊਟੀਆਂ, ਹਮੇਸ਼ਾ ਖੁਸ਼ ਦਿਲ, ਨਿਮਰਤਾ ਪ੍ਰੇਮ, ਹਮਦਰਦੀ, ਇਮਾਨਦਾਰੀ ਸਬਰ ਸ਼ਾਂਤੀ ਦੀਆਂ ਭਾਵਨਾਵਾਂ ਵਿਚਾਰਾਂ ਆਦਤਾਂ ਨਾਲ ਪ੍ਰਮਾਤਮਾ ਕੁਦਰਤ ਦਾ ਧੰਨਵਾਦ ਕਰਦੇ ਹੋਏ ਕਰਨੀਆਂ ਚਾਹੀਦੀਆਂ ਹਨ। ਵੱਧ ਤੋਂ ਵੱਧ ਤਾਜ਼ੇ ਸਾਫ ਫਲ, ਸਬਜ਼ੀਆਂ ਦਾਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ।ਉਨ੍ਹਾਂ ਨੇ ਕਿਹਾ ਕਿ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਲਕੇ ਯੋਗ ਕਸਰਤਾਂ ਸੈਰ ਸਪਾਟਾ ਕਰਨਾ ਜ਼ਰੂਰੀ ਹੈ ਤਾਂ ਜੋ ਪੂਰਾ ਪਰਿਵਾਰ, ਮੱਹਲਾ ਸਿਹਤਮੰਦ, ਤਦਰੁੰਸਤ, ਸੁਰੱਖਿਆ, ਖੁਸ਼ਹਾਲ, ਤਾਕਤਵਰ, ਸਬਰ ਸ਼ਾਂਤੀ, ਨਿਮਰਤਾ, ਪ੍ਰੇਮ ਹਮਦਰਦੀ ਨਾਲ ਰਹਿਣ। ਇਸ ਮੌਕੇ ਫੈਕਟਰੀ ਦੇ ਪਲਾਂਟ ਮੈਨੇਜਰ ਸ੍ਰੀ ਵਰੂਨ ਭਾਰਦਵਾਜ, ਸੀਨੀਅਰ ਐਚ ਆਰ ਮੈਨੇਜਰ ਸ਼੍ਰੀ ਰਾਜਿੰਦਰ ਲਾਂਬਾ, ਕੁਆਲਟੀ ਮਨੈਜਰ ਸ੍ਰੀ ਵਿਨੋਦ ਸਿੰਘ, ਮੈਨਟੀਨੈਸ ਮੈਨੇਜਰ ਸਰਬਜੀਤ ਸਿੰਘ ਅਤੇ ਸਾਰੇ ਕਰਮਚਾਰੀਆਂ ਨੇ ਪ੍ਰਣ ਕੀਤਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਮਹੱਲੇ ਦੇ ਬੱਚਿਆਂ, ਨੋਜਵਾਨਾਂ ਬਜ਼ੁਰਗਾਂ ਨਾਲ ਹੀ ਹਰਰੋਜ ਸਵੇਰੇ ਸਵੇਰੇ ਧੁੱਪਾਂ ਵਿੱਚ ਕਸਰਤਾਂ ਅਤੇ ਯੋਗ ਕਰਣਗੇ। ਆਪਣੇ ਭੋਜਨ, ਪਾਣੀ, ਹਵਾਵਾਂ ਵਾਤਾਵਰਨ ਵਿਚਾਰਾਂ ਆਦਤਾਂ ਭਾਵਨਾਵਾਂ ਦੀ ਸ਼ੁੱਧਤਾ ਸਵੱਛਤਾ ਸੰਭਾਲ ਲਈ ਵੱਧ ਤੋਂ ਵੱਧ ਪੋਦੇ ਲਗਾਉਣਗੇ। ਅਤੇ ਸੇਫਟੀ ਬਚਾਉ ਸਹਾਇਤਾ ਕਰਨ ਦੇ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਦੀ ਪਾਲਣਾ ਕਰਨਗੇ। ਵਲੋਂ ਕਾਕਾ ਰਾਮ ਵਰਮਾ ਪਟਿਆਲਾ
