ਲਓ ਜੀ ਪੰਜਾਬ ਪੁਲਿਸ ਨੇ ਚੜ੍ਹਿਆ ਇਕ ਹੋ ਚੰਨ

ਦੁਆਰਾ: Punjab Bani ਪ੍ਰਕਾਸ਼ਿਤ :Wednesday, 12 June, 2024, 08:58 AM

ਲਓ ਜੀ ਪੰਜਾਬ ਪੁਲਿਸ ਨੇ ਚੜ੍ਹਿਆ ਇਕ ਹੋ ਚੰਨ
ਭਰਤੀ ਦੇ ਨਾਂ ’ਤੇ 102 ਨੌਜਵਾਨਾਂ ਤੋਂ ਠੱਗੇ 36 ਲੱਖ ਮਾਮਲੇ ਵਿਚ ਦੋ ਪੁਲਿਸ ਮੁਲਾਜ਼ਮ ਵੀ ਹੋਏ ਗ੍ਰਿਫ਼ਤਾਰ
ਚੰਡੀਗੜ੍ਹ : ਪੰਜਾਬ ਵਿਜੀਲੈਂਸ ਨੇ ਅਜਿਹੇ ਦੋ ਪੁਲਿਸ ਮੁਲਾਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਹੈ ਜਿਨ੍ਹਾਂ ਨੇ ਪਿਛਲੇ ਤਿੰਨ ਸਾਲਾਂ ’ਚ ਪੁਲਿਸ ਵਿਭਾਗ ’ਚ ਦਰਜਾ ਚਾਰ ਮੁਲਾਜ਼ਮ ਦੇ ਰੂਪ ’ਚ ਭਰਤੀ ਕਰਾਉਣ ਦੇ ਨਾਂ ’ਤੇ 102 ਨੌਜਵਾਨਾਂ ਤੋਂ 36 ਲੱਖ ਰੁਪਏ ਠੱਗ ਲਏ ਹਨ। ਇਹ ਜਾਣਕਾਰੀ ਖ਼ੁਦ ਮੁੱਖ ਮੰਤਰੀ ਨੇ ਮੰਗਲਵਾਰ ਦੇਰ ਸ਼ਾਮ ਇਕ ਵੀਡੀਓ ਸੰਦੇਸ਼ ’ਚ ਦਿੰਦੇ ਹੋਏ ਕਿਹਾ ਕਿ ਵਿਜੀਲੈਂਸ ਨੇ ਅੱਜ ਦੋ ਪੁਲਿਸ ਮੁਲਾਜ਼ਮ ਗਿ੍ਰਫ਼ਤਾਰ ਕੀਤੇ ਹਨ ਜਿਨ੍ਹਾਂ ਨੇ 102 ਵਿਅਕਤੀਆਂ ਤੋਂ 36 ਲੱਖ ਰੁਪਏ ਠੱਗੇ ਹਨ। ਇਹ ਲੋਕ 2021 ਤੋਂ ਨੌਜਵਾਨਾਂ ਨੂੰ ਭਰਤੀ ਕਰਾਉਣ ਦੇ ਨਾਂ ’ਤੇ ਠੱਗ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜਾਰੀ ਕੀਤੀ ਗਈ ਐਂਟੀ ਕੁਰੱਪਸ਼ਨ ਹੈਲਪਲਾਈਨ ’ਤੇ ਇਕ ਸ਼ਿਕਾਇਤ ਮਿਲੀ ਸੀ। ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਨੇ ਟਰੈਪ ਲਗਾਇਆ ਤੇ ਦੋਵੇਂ ਪੁਲਿਸ ਮੁਲਾਜ਼ਮ ਫੜੇ ਗਏ।