ਉਮਾ ਭਾਰਤੀ ਦਾ ਅਤਾ ਪਤਾ ਲਾਉਣ ਲਈ ਪਾਕਿਸਤਾਨ ਤੇ ਦੁਬਈ ਤਕ ਤੋਂ ਆਏ ਫੋਨ
ਦੁਆਰਾ: Punjab Bani ਪ੍ਰਕਾਸ਼ਿਤ :Wednesday, 12 June, 2024, 08:55 AM

ਉਮਾ ਭਾਰਤੀ ਦਾ ਅਤਾ ਪਤਾ ਲਾਉਣ ਲਈ ਪਾਕਿਸਤਾਨ ਤੇ ਦੁਬਈ ਤਕ ਤੋਂ ਆਏ ਫੋਨ
ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਉਮਾ ਭਾਰਤੀ ਦੀ ਸੁਰੱਖਿਆ ਲਈ ਤਾਇਨਾਤ ਇੱਕ ਅਧਿਕਾਰੀ ਨੂੰ ਪਾਕਿਸਤਾਨ ਅਤੇ ਦੁਬਈ ਤੋਂ ਫੋਨ ਕਾਲਾਂ ਆਈਆਂ ਜਿਸ ਵਿੱਚ ਉਨ੍ਹਾਂ ਤੋਂ ਉਮਾ ਭਾਰਤੀ ਦੇ ਟਿਕਾਣੇ ਬਾਰੇ ਪੁੱਛਿਆ ਗਿਆ। ਭਾਜਪਾ ਆਗੂ ਨੂੰ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੋਈ ਹੈ। ਭਾਰਤੀ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਫੋਨ ਕਰਨ ਵਾਲਿਆਂ ਨੇ ਖੁਦ ਨੂੰ ਅਪਰਾਧ ਸ਼ਾਖਾ ਤੋਂ ਦੱਸਿਆ ਅਤੇ ਕਿਹਾ ਕਿ ਉਹ ਪੁੱਛ-ਪੜਤਾਲ ਲਈ ਉਨ੍ਹਾਂ ਦਾ ਟਿਕਾਣਾ ਜਾਣਨਾ ਚਾਹੁੰਦੇ ਹਨ। ਟਰੂਕਾਲਰ ਆਈਡੀ ਤੋਂ ਪਤਾ ਲੱਗਿਆ ਹੈ ਕਿ ਇੱਕ ਨੰਬਰ ਪਾਕਿਸਤਾਨ ਦੇ ਐਮ. ਹੁਸੈਨ ਦਾ ਹੈ ਜਦਕਿ ਦੂਜਾ ਦੁਬਈ ਦੇ ਅੱਬਾਸ ਦਾ ਹੈ।
