ਬਹਿਰੀਨ ’ਚ ਹਾਦਸੇ ਕਾਰਨ 35 ਸਾਲਾ ਨੌਜਵਾਨ ਦੀ ਮੌਤ
ਦੁਆਰਾ: Punjab Bani ਪ੍ਰਕਾਸ਼ਿਤ :Wednesday, 12 June, 2024, 08:33 AM

ਬਹਿਰੀਨ ’ਚ ਹਾਦਸੇ ਕਾਰਨ 35 ਸਾਲਾ ਨੌਜਵਾਨ ਦੀ ਮੌਤ
ਫਿਰੋਜ਼ਪੁਰ: ਮੱਲਾਂਵਾਲਾ ਦੇ ਕਮਾਲਾ ਬੋਦਲਾ ਦੇ 35 ਸਾਲਾ ਨੌਜਵਾਨ ਦੀ ਬਹਿਰੀਨ ’ਚ ਮੌਤ ਹੋ ਗਈ। ਮਨਜੀਤ ਸਿੰਘ ਪੁੱਤਰ ਕਰਤਾਰ ਸਿੰਘ ਕਰੀਬ ਛੇ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਬਹਿਰੀਨ ਗਿਆ ਸੀ। ਇੱਥੇ ਉਹ ਲੱਕੜ ਦੀ ਫੈਕਟਰੀ ’ਚ ਕੰਮ ਕਰਦਾ ਸੀ। ਰੋਜ਼ਾਨਾ ਕੰਪਨੀ ਦੀ ਕਾਰ ਉਸ ਨੂੰ ਫੈਕਟਰੀ ਅੱਗੇ ਉਤਾਰਦੀ ਸੀ। ਮੌਤ ਵਾਲੇ ਦਿਨ ਕਾਰ ਸੜਕ ਦੇ ਦੂਜੇ ਪਾਸੇ ਖੜ੍ਹੇ ਸੀ। ਉਹ ਕਾਰ ’ਚੋਂ ਉਤਰ ਕੇ ਸੜਕ ਪਾਰ ਕਰ ਕੇ ਫੈਕਟਰੀ ਵੱਲ ਜਾਣ ਲੱਗਾ ਤਾਂ ਅਚਾਨਕ ਪਿੱਛੇ ਤੋਂ ਇੱਕ ਤੇਜ਼ ਰਫ਼ਤਾਰ ਬੱਸ ਆ ਗਈ ਜਿਸ ਹੇਠਾਂ ਆ ਕੇ ਉਸ ਦੀ ਮੌਤ ਹੋ ਗਈ। ਨੌਜਵਾਨ ਦੇ ਪਰਿਵਾਰ ’ਚ ਪਤਨੀ, ਇਕ ਬੇਟੀ ਤੇ ਇਕ ਬੇਟਾ ਹਨ।
