ਨਸ਼ਿਆਂ ਦਾ ਜ਼ਹਿਰ ਕਰ ਰਿਹਾ ਪੰਜਾਬ ਨੂੰ ਤਬਾਹ

ਦੁਆਰਾ: Punjab Bani ਪ੍ਰਕਾਸ਼ਿਤ :Wednesday, 12 June, 2024, 08:16 AM

ਨਸ਼ਿਆਂ ਦਾ ਜ਼ਹਿਰ ਕਰ ਰਿਹਾ ਪੰਜਾਬ ਨੂੰ ਤਬਾਹ
ਪੰਜਾਬ ’ਚ ਨਸ਼ਿਆਂ ਨੇ ਜਿੱਥੇ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕੀਤੀ ਹੈ, ਉੱਥੇ ਘਰਾਂ ਨੂੰ ਵੀ ਉਜਾੜ ਦਿੱਤਾ ਹੈ। ਇਸ ਕਾਰਨ ਸੂਬੇ ਦਾ ਅਰਥਚਾਰਾ ਵੀ ਤਬਾਹ ਹੋ ਰਿਹਾ ਹੈ ਤੇ ਅਪਰਾਧ ਵੀ ਵਧ ਰਹੇ ਹਨ। ਨਸ਼ੇ ਅੱਜ ਨਾ ਸਿਰਫ਼ ਪੰਜਾਬ ਦੀ ਬਲਕਿ ਕੌਮਾਂਤਰੀ ਸਮੱਸਿਆ ਬਣ ਗਏ ਹਨ ਜਿਸ ਲਈ ਕਾਫ਼ੀ ਮੁਲਕਾਂ ’ਚ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ’ਤੇ ਸਹਿਮਤੀ ਵੀ ਬਣੀ ਹੈ। ਨਸ਼ਿਆਂ ਖ਼ਾਤਰ ਨੌਜਵਾਨ ਚੋਰੀ, ਲੁੱਟਮਾਰ ਤੇ ਡਕੈਤੀ ਤੋਂ ਲੈ ਕੇ ਕਿਸੇ ਦਾ ਖ਼ੂਨ ਤੱਕ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਹਾਲਤ ਇਹ ਹੋ ਗਈ ਹੈ ਕਿ ਨਸ਼ੇ ਦੇ ਆਦੀ ਲੋਕ ਆਪਣਿਆਂ ਦੀ ਵੀ ਜਾਨ ਲੈ ਰਹੇ ਹਨ।