ਸ਼ਤਰੂਘਨ ਸਿਨ੍ਹਹਾ ਦੀ ਬੇਟੀ ਸੋਨਾਕਸ਼ੀ ਸਿਨਹਾ ਤੇ ਜਹੀਰ ਇਕਬਾਲ ਦਾ ਵਿਆਹ ਹੋਵੇਗਾ ਇਸ ਆਲੀਸ਼ਾਨ ਜਗ੍ਹਾ `ਤੇ

ਦੁਆਰਾ: Punjab Bani ਪ੍ਰਕਾਸ਼ਿਤ :Tuesday, 11 June, 2024, 07:59 PM

ਸ਼ਤਰੂਘਨ ਸਿਨ੍ਹਹਾ ਦੀ ਬੇਟੀ ਸੋਨਾਕਸ਼ੀ ਸਿਨਹਾ ਤੇ ਜਹੀਰ ਇਕਬਾਲ ਦਾ ਵਿਆਹ ਹੋਵੇਗਾ ਇਸ ਆਲੀਸ਼ਾਨ ਜਗ੍ਹਾ `ਤੇ
ਨਵੀਂ ਦਿੱਲੀ : ਪਿਛਲੇ ਕੁਝ ਸਾਲਾਂ `ਚ ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਆਪਣੇ ਘਰ ਸੈਟਲ ਹੋ ਗਈਆਂ ਹਨ। ਹੁਣ ਇਸ ਲਿਸਟ `ਚ ਇਕ ਹੋਰ ਅਭਿਨੇਤਰੀ ਦਾ ਨਾਂ ਸ਼ਾਮਲ ਹੋਣ ਜਾ ਰਿਹਾ ਹੈ, ਜਿਸ ਦੀ 10 ਜੂਨ ਸੋਮਵਾਰ ਤੋਂ ਮੀਡੀਆ `ਚ ਚਰਚਾ ਹੋ ਰਹੀ ਹੈ। ਸੋਨਾਕਸ਼ੀ ਸਿੰਘ ਆਪਣੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਵਿਆਹ ਕਰਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ 23 ਜੂਨ ਨੂੰ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ `ਚ ਇਕ-ਦੂਜੇ ਨੂੰ ਆਪਣਾ ਜੀਵਨ ਸਾਥੀ ਬਣਾਉਣ ਜਾ ਰਿਹਾ ਹੈ। ਵਿਆਹ ਦੀ ਤਰੀਕ ਦੇ ਨਾਲ ਹੀ ਇਸ ਜੋੜੇ ਦੇ ਵਿਆਹ ਸਥਾਨ ਨੂੰ ਲੈ ਕੇ ਵੀ ਖਬਰਾਂ ਸਾਹਮਣੇ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸੋਨਾਕਸ਼ੀ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਆਲੀਸ਼ਾਨ ਰੈਸਟੋਰੈਂਟ ਬੈਸਟੀਅਨ `ਚ ਵਿਆਹ ਕਰਨ ਜਾ ਰਹੀ ਹੈ। ਤਾਂ ਆਓ ਅਸੀਂ ਤੁਹਾਨੂੰ ਇਸ ਰੈਸਟੋਰੈਂਟ ਦੀ ਇੱਕ ਝਲਕ ਦਿਖਾਉਂਦੇ ਹਾਂ ਜੋ ਮੁੰਬਈ ਦੇ ਕੋਹਿਨੂਰ ਟਾਵਰ ਵਿੱਚ ਹੈ।