ਖੰਨਾ ਦੇ ਬੈਂਕ 'ਚ ਦਿਨ-ਦਿਹਾੜੇ ਵੱਡੀ ਲੁੱਟ, ਸਟਾਫ ਨੂੰ ਬੰਧਕ ਬਣਾ ਕੇ ਲੱਖਾਂ ਰੁਪਏ ਲੈ ਗਏ ਹਥਿਆਰਬੰਦ ਲੁਟੇਰੇ

ਦੁਆਰਾ: Punjab Bani ਪ੍ਰਕਾਸ਼ਿਤ :Tuesday, 11 June, 2024, 07:47 PM

ਖੰਨਾ ਦੇ ਬੈਂਕ ‘ਚ ਦਿਨ-ਦਿਹਾੜੇ ਵੱਡੀ ਲੁੱਟ, ਸਟਾਫ ਨੂੰ ਬੰਧਕ ਬਣਾ ਕੇ ਲੱਖਾਂ ਰੁਪਏ ਲੈ ਗਏ ਹਥਿਆਰਬੰਦ ਲੁਟੇਰੇ
ਖੰਨਾ : ਪੁਲਿਸ ਜ਼ਿਲ੍ਹਾ ਖੰਨਾ ‘ਚ ਪੈਂਦੇ ਪਿੰਡ ਬਗਲੀ ਵਿਖੇ ਦਿਨ-ਦਿਹਾੜੇ ਬੈਂਕ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਥਿਆਰਬੰਦ ਬਦਮਾਸ਼ਾਂ ਨੇ ਬੈਂਕ ਸਟਾਫ਼ ਨੂੰ ਬੰਧਕ ਬਣਾ ਕੇ ਪੰਜਾਬ ਐਂਡ ਸਿੰਧ ਬੈਂਕ ‘ਚੋਂ ਲੱਖਾਂ ਰੁਪਏ ਲੁੱਟ ਲਏ। ਉਹ ਗੰਨਮੈਨ ਦੀ ਬੰਦੂਕ ਖੋਹ ਕੇ ਭੱਜ ਗਏ ਤੇ ਗੋਲ਼ੀ ਚਲਾ ਦਿੱਤੀ। ਜਾਂਦੇ ਸਮੇਂ ਬੰਦੂਕ ਸੁੱਟ ਦਿੱਤੀ। ਇਕ ਮੋਟਰਸਾਈਕਲ ‘ਤੇ ਤਿੰਨ ਲੁਟੇਰੇ ਸਵਾਰ ਸਨ।