ਨਵਾਂਸ਼ਹਿਰ ਦੇ ਕਸਬਾ ਮੁਕੰਦਪੁਰ ਦੇ ਨੌਜਵਾਨ ਦੀ ਕੈਨੇਡਾ ’ਚ ਮੌਤ, ਪਰਿਵਾਰ 'ਚ ਸੋਗ ਦੀ ਲਹਿਰ
ਦੁਆਰਾ: Punjab Bani ਪ੍ਰਕਾਸ਼ਿਤ :Tuesday, 11 June, 2024, 07:52 PM

ਨਵਾਂਸ਼ਹਿਰ ਦੇ ਕਸਬਾ ਮੁਕੰਦਪੁਰ ਦੇ ਨੌਜਵਾਨ ਦੀ ਕੈਨੇਡਾ ’ਚ ਮੌਤ, ਪਰਿਵਾਰ ‘ਚ ਸੋਗ ਦੀ ਲਹਿਰ
ਨਵਾਂਸ਼ਹਿਰ : 26 ਸਾਲਾ ਨੌਜਵਾਨ ਪੁਨੀਤ ਸ਼ਰਮਾ ਵਾਸੀ ਮੁਕੰਦਪੁਰ ਦੀ ਕੈਲਗਿਰੀ (ਕੈਨੇਡਾ) ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਕਾਰਨ ਪਰਿਵਾਰ, ਰਿਸ਼ਤੇਦਾਰ ਅਤੇ ਇਲਾਕੇ ਦੇ ਲੋਕਾਂ ਵਿਚ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਕਸਬਾ ਮੁਕੰਦਪੁਰ ਦਾ ਪੁਨੀਤ ਸ਼ਰਮਾ ਕੈਲਗਿਰੀ ਕੈਨੇਡਾ ਵਿਚ ਆਪਣੇ ਭਰਾ ਸਾਹਿਲ ਸ਼ਰਮਾ ਕੋਲ ਗਿਆ ਹੋਇਆ ਸੀ। ਸੋਮਵਾਰ ਸ਼ਾਮ ਨੂੰ ਜਦੋਂ ਉਸ ਦਾ ਭਰਾ ਸਾਹਿਲ ਘਰੋਂ ਕੰਮ ’ਤੇ ਚਲਾ ਗਿਆ ਤਾਂ ਪੁਨੀਤ ਸ਼ਰਮਾ ਘਰ ਦੇ ਬਾਥਰੂਮ ਵਿਚ ਡਿੱਗ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।
