ਲੈਂਡਿੰਗ ਨਾ ਕਰਨ ਦੇ ਚਲਦਿਆਂ ਸਵਾਰੀਆਂ ਲੈ ਉਡਦਾ ਰਿਹਾ 9 ਘੰਟੇ ਬੋਇੰਗ ਜਹਾਜ਼

ਲੈਂਡਿੰਗ ਨਾ ਕਰਨ ਦੇ ਚਲਦਿਆਂ ਸਵਾਰੀਆਂ ਲੈ ਉਡਦਾ ਰਿਹਾ 9 ਘੰਟੇ ਬੋਇੰਗ ਜਹਾਜ਼
ਦਿੱਲੀ : ਅੱਜ ਅਸਮਾਨ ਵਿਚ ਉਸ ਵੇਲੇ ਇਕ ਹੈਰਾਨੀਜਨਕ ਘਟਨਾ ਵਾਪਰੀ ਜਦੋਂ ਇਕ ਬੋਇੰਗ ਜਹਾਜ਼ ਅਸਮਾਨ ਵਿਚ ਹੀ ਪੂਰੇ 9 ਘੰਟਿਆਂ ਤੱਕ ਸਵਾਰੀਆਂ ਨੂੰ ਲੈਂਡਿੰਗ ਕਰਨ ਦੇ ਚਲਦਿਆਂ ਉਡਦਾ ਰਿਹਾ। ਇਸ ਦੌਰਾਨ ਜਹਾਜ਼ ਨੇ ਤਕਰੀਬਨ 7 ਹਜ਼ਾਰ ਕਿਲੋਮੀਟਰ ਦਾ ਸਫਰ ਵੀ ਤੈਅ ਕੀਤਾ ਅਤੇ ਫਿਰ ਉਹ ਆਪਣੀ ਮੰਜਿ਼ਲ ਤੇ ਲੈਂਡ ਕਰ ਗਿਆ। ਦੱਸਣਯੋਗ ਹੈ ਕਿ ਉਪਰੋਕਤ ਘਟਨਾਕ੍ਰਮ ਬ੍ਰਿਟਿਸ਼ ਏਅਰਵੇਜ਼ ਦੇ ਯਾਤਰੀਆਂ ਨਾਲ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ 195 ਲੰਡਨ ਤੋਂ ਅਮਰੀਕਾ ਦੇ ਹਿਊਸਟਨ ਲਈ 10 ਘੰਟੇ 20 ਮਿੰਟ ਦੀ ਯਾਤਰਾ `ਤੇ ਰਵਾਨਾ ਹੋਈ। ਬੋਇੰਗ 787-9 ਡਰੀਮਲਾਈਨਰ ਜਹਾਜ਼ ਨੇ ਇਸ ਲਈ ਲੰਡਨ ਤੋਂ ਉਡਾਣ ਭਰੀ। ਜਹਾਜ਼ 5 ਘੰਟੇ ਤੱਕ ਹਵਾ ਵਿੱਚ ਰਿਹਾ। ਉਹ ਨਿਊਫਾਊਂਡਲੈਂਡ ਦੇ ਤੱਟ `ਤੇ ਪਹੁੰਚ ਰਿਹਾ ਸੀ। ਇਸ ਦੌਰਾਨ ਜਹਾਜ਼ ਨੇ ਪੂਰੇ ਅਟਲਾਂਟਿਕ ਮਹਾਸਾਗਰ ਨੂੰ ਪਾਰ ਕੀਤਾ। ਅਚਾਨਕ ਪਾਇਲਟ ਨੇ ਜਹਾਜ਼ ਨੂੰ ਮੋੜ ਦਿੱਤਾ ਅਤੇ ਵਾਪਸ ਆਉਣਾ ਸ਼ੁਰੂ ਕਰ ਦਿੱਤਾ।
