ਸੈਸੈਕਸ ਤੇ ਨਿਫਟੀ ਨੇ ਵਾਧੇ ਨਾਲ ਬਣਾਇਆ ਰਿਕਾਰਡ
ਦੁਆਰਾ: Punjab Bani ਪ੍ਰਕਾਸ਼ਿਤ :Thursday, 13 June, 2024, 04:23 PM

ਸੈਸੈਕਸ ਤੇ ਨਿਫਟੀ ਨੇ ਵਾਧੇ ਨਾਲ ਬਣਾਇਆ ਰਿਕਾਰਡ
ਮੁੰਬਈ, 13 ਜੂਨ
ਸੈਂਸੈਕਸ 204.33 ਅੰਕ ਵੱਧ ਕੇ 76,810.90 ਦੇ ਨਵੇਂ ਸਿਖ਼ਰ ’ਤੇ ਪਹੁੰਚ ਗਿਆ ਤੇ ਨਿਫਟੀ ਨੇ ਵੀ 75.95 ਅੰਕਾਂ ਦੇ ਵਾਧੇ ਨਾਲ 23,398.90 ਅੰਕਾਂ ਦਾ ਨਵਾਂ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਸਵੇਰੇ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ ਅਤੇ ਨਿਫਟੀ ਆਪਣੇ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਏ ਸਨ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕਾਂਕ ਸੈਂਸੈਕਸ 538.89 ਅੰਕਾਂ ਦੀ ਛਾਲ ਮਾਰ ਕੇ 77,145.46 ਅੰਕਾਂ ਦੇ ਸਰਬਕਾਲੀ ਸਿਖ਼ਰ ‘ਤੇ ਪਹੁੰਚ ਗਿਆ।
