ਬਿਕਰਮ ਸਿੰਘ ਮਜੀਠੀਆ ਫਿਰ ਹੋਏ ਐਸ. ਆਈ. ਟੀ. ਅੱਗੇ ਪੇਸ਼
ਦੁਆਰਾ: Punjab Bani ਪ੍ਰਕਾਸ਼ਿਤ :Wednesday, 12 June, 2024, 07:21 PM

ਬਿਕਰਮ ਸਿੰਘ ਮਜੀਠੀਆ ਫਿਰ ਹੋਏ ਐਸ. ਆਈ. ਟੀ. ਅੱਗੇ ਪੇਸ਼
ਪਟਿਆਲਾ : ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਤੇ ਚੱਲ ਰਹੇ ਬਹੁ-ਕਰੋੜੀ ਡਰੱਗ ਮਾਮਲੇ `ਚ ਅੱਜ ਪਟਿਆਲਾ ਵਿਖੇ ਐਸ. ਆਈ. ਟੀ. ਅੰਗੇ ਬਿਕਰਮ ਮਜੀਠੀਆ ਨੂੰ ਇਕ ਵਾਰ ਫਿਰ ਪੇਸ਼ ਹੋਣਾ ਪਿਆ ਹੈ। ਦੱਸਣਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਗ਼ ਐੱਸ. ਆਈ. ਟੀ. ਅੱਗੇ 18 ਜੂਨ ਨੂੰ ਪਟਿਆਲਾ ਵਿਖੇ ਪੇਸ਼ ਹੋਣਾ ਪਵੇਗਾ ਤਾਂ ਜੋ ਉਪਰੋਕਤ ਡਰੱਗ ਕੇਸ ਸਬੰਧੀ ਪੁੱਛਗਿੱਛ ਕੀਤੀ ਜਾ ਸਕੇ। ਉਕਤ ਮਾਮਲੇ ਦੀ ਜਾਂਚ ਐਸ. ਆਈ. ਟੀ. ਮੁਖੀ ਦੇ ਰੂਪ ਵਿਚ ਪਟਿਆਲਾ ਰੇਂਜ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਵਲੋਂ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਹੋਰ ਵੀ ਕਈ ਪੁਲਸ ਅਧਿਕਾਰੀ ਸ਼ਾਮਲ ਹਨ।
