15 ਦੇ ਕਰੀਬ ਭਾਰਤੀ ਨੌਜਵਾਨਾਂ ਦੀ ਮਦਦ ਲਈ ਸੰਤ ਸੀਚੇਵਾਲ ਆਏ ਅੱਗੇ

ਦੁਆਰਾ: Punjab Bani ਪ੍ਰਕਾਸ਼ਿਤ :Wednesday, 12 June, 2024, 07:29 PM

15 ਦੇ ਕਰੀਬ ਭਾਰਤੀ ਨੌਜਵਾਨਾਂ ਦੀ ਮਦਦ ਲਈ ਸੰਤ ਸੀਚੇਵਾਲ ਆਏ ਅੱਗੇ
ਸੁਲਤਾਨਪੁਰ ਲੋਧੀ : ਆਪਣਾ ਦੇਸ਼ ਛੱਡ ਕੇ ਵਿਦੇਸ਼ੀ ਧਰਤੀ ਤੇ ਕੰਮ ਕਰਕੇ ਪੈਸਾ ਕਮਾਉਣ ਲਈ ਜਾਣ ਵਾਲੇ ਨੌਜਵਾਨਾਂ ਦੀ ਜਿਥੇ ਕੋਈ ਕਮੀ ਨਹੀਂ ਹੈ ਉਥੇ ਉਨ੍ਹਾਂ ਦੇ ਉਥੇ ਫਸ ਕੇ ਜੇਲਾਂ ਵਿਚ ਪਹੁੰਚਣ ਵਿਚ ਕੋਈ ਕਮੀ ਆਉਂਦੀ ਦਿਖਾਈ ਨਹੀਂ ਦੇ ਹੀ ਹੈ। ਹਾਲ ਹੀ ਵਿਚ ਇਕ ਮਾਮਲਾ 15 ਦੇ ਕਰੀਬ ਭਾਰਤੀ ਨੌਜਵਾਨਾਂ ਦਾ ਅਰਮੀਨੀਆ ਵਿਖੇ ਫਸਣ ਦਾ ਆਇਆ ਹੈ, ਜਿਨ੍ਹਾਂ ਦੀ ਮਦਦ ਲਈ ਪੰਜਾਬ ਦੇ ਪ੍ਰਸਿੱਧ ਸੰਤ ਤੇ ਸਮਾਜ ਸੇਵਕ ਬਲਬੀਰ ਸਿੰਘ ਸੀਚੇਵਾਲ ਅੱਗੇ ਆਏ ਹਨ। ਦੱਸਣਯੋਗ ਹੈ ਕਿ ਨੌਜਵਾਨਾਂ ਦੀ ਜਾਣ ਦੀ ਇੱਂਛਾ ਅਤੇ ਏਜੰਟਾਂ ਵਲੋਂ ਉਨ੍ਹਾਂ ਦੀ ਜਾਣ ਦੀ ਇੱਂਛਾ ਦੇ ਮੱਦੇਨਜ਼ਰ ਕੀਤੀ ਜਾਂਦੀ ਧੋਖਾਧੜੀ ਦਾ ਨਤੀਜਾ ਅੱਜ ਇਹ ਸਿਰਫ਼ ਨੌਜਵਾਨ ਹੀ ਨਹੀਂ ਭੁਗਤ ਰਹੇ ਬਲਕਿ ਉਨ੍ਹਾਂ ਨੂੰ ਪੇਸ਼ ਆਈ ਸਮੱਸਿਆ ਦਾ ਨਤੀਜਾ ਉਨ੍ਹਾਂ ਨੌਜਵਾਨਾਂ ਦੇ ਪਵਿਾਰਕ ਮੈਂਬਰਾਂ ਨੰੁ ਵੀ ਭੁਗਤਣਾ ਪੈਂਦਾ ਹੈ।