ਭਾਰਤੀ ਮੂਲ ਦੇ ਨਾਗਰਿਕ ਨੂੰ ਸਿੰਗਾਪੁਰ ਵਿਚ ਹੋਈ ਸਾਬਕਾ ਮਾਲਕ ਦੇ ਸਰਵਰ ਸਿਸਟਮ ਨੂੰ ਹੈਕ ਕਰਨ ਦੇ ਦੋਸ਼ ਹੇਠ ਸਜ਼ਾ
ਦੁਆਰਾ: Punjab Bani ਪ੍ਰਕਾਸ਼ਿਤ :Wednesday, 12 June, 2024, 07:00 PM

ਭਾਰਤੀ ਮੂਲ ਦੇ ਨਾਗਰਿਕ ਨੂੰ ਸਿੰਗਾਪੁਰ ਵਿਚ ਹੋਈ ਸਾਬਕਾ ਮਾਲਕ ਦੇ ਸਰਵਰ ਸਿਸਟਮ ਨੂੰ ਹੈਕ ਕਰਨ ਦੇ ਦੋਸ਼ ਹੇਠ ਸਜ਼ਾ
ਸਿੰਗਾਪੁਰ : ਵਿਦੇਸ਼ੀ ਧਰਤੀ ਸਿੰਗਾਪੁਰ ਵਿਖੇ ਭਾਰਤੀ ਮੂਲ ਦੇ ਇੱਕ ਨਾਗਰਿਕ ਨੂੰ ਆਪਣੇ ਸਾਬਕਾ ਮਾਲਕ ਦੇ ਸਰਵਰ ਸਿਸਟਮ ਨੂੰ ਹੈਕ ਕਰਨ ਦੇ ਦੋਸ਼ ਵਿੱਚ ਦੋ ਸਾਲ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ `ਤੇ ਆਪਣੇ ਸਾਬਕਾ ਮਾਲਕ ਦੀ ਕੰਪਿਊਟਰ ਸਮੱਗਰੀ ਤੱਕ ਅਣਅਧਿਕਾਰਤ ਪਹੁੰਚ ਅਤੇ 180 `ਵਰਚੁਅਲ ਸਰਵਰਾਂ` ਨੂੰ ਮਿਟਾਉਣ ਦਾ ਦੋਸ਼ ਹੈ, ਜਿਸ ਨਾਲ ਮਾਲਕ ਨੂੰ ਲਗਭਗ 918,000 ਸਿੰਗਾਪੁਰ ਡਾਲਰ ($678,000) ਦਾ ਨੁਕਸਾਨ ਹੋਇਆ ਹੈ। ਦੋਸ਼ੀ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਗਈ ਸੀ।
