ਆਂਧਰਾ ਪ੍ਰਦੇਸ਼ ਦੇ ਨਾਲ ਨਾਲ ਓੜੀਸਾ ਨੂੰ ਵੀ ਮਿਲਿਆ ਮੁੱਖ ਮੰਤਰੀ
ਦੁਆਰਾ: Punjab Bani ਪ੍ਰਕਾਸ਼ਿਤ :Wednesday, 12 June, 2024, 06:49 PM
ਆਂਧਰਾ ਪ੍ਰਦੇਸ਼ ਦੇ ਨਾਲ ਨਾਲ ਓੜੀਸਾ ਨੂੰ ਵੀ ਮਿਲਿਆ ਮੁੱਖ ਮੰਤਰੀ
ਆਂਧਰਾ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ `ਚ ਜਿਥੇ ਚੰਦਰਬਾਬੂ ਨਾਇਡੂ ਨੇ ਸਹੁੰ ਚੁੱਕਣ ਲਈ ਹੈ ਦੇ ਚਲਦਿਆਂ ਹੁਣ ਓੜੀਸ਼ਾ ਨੂੰ ਵੀ ਉਸਦਾ ਆਪਣਾ ਨਵਾਂ ਮੁੱਖ ਮੰਤਰੀ ਮੋਹਨ ਚਰਨ ਮਾਂਝੀ ਦੇ ਰੂਪ ਵਿਚ ਆਖਰਕਾਰ ਮਿਲ ਹੀ ਗਿਆ ਹੈ। ਇਥੇ ਹੀ ਬਸ ਨਹੀਂ ਕਨਕਵਰਧਨ ਸਿੰਘ ਦੇਵ ਅਤੇ ਪ੍ਰਵਤੀ ਪਰੀਦਾ ਡਿਪਟੀ ਸੀ. ਐੱਮ. ਵਜੋਂ ਸਹੂੰ ਚੁਕਾਈ ਗਈ ਹੈ। ਦੱਸਣਯੋਗ ਹੈ ਕਿ ਓੜੀਸਾ ਦੇ ਮੁੱਖ ਮੰਤਰੀ ਬਣੇ ਮਾਂਝੀ ਚਾਰ ਵਾਰ ਵਿਧਾਇਕ ਵੀ ਰਹਿ ਚੁੱਕੇ ਹਨ। ਕਨਕਵਰਧਨ ਸਿੰਘ ਜਿਨ੍ਹਾਂ ਨੇ ਡਿਪਟੀ ਸੀ.ਐੱਮ. ਵਜੋਂ ਸਹੁੰ ਚੁੱਕੀ ਹੈ 1995 ਤੋਂ ਵਿਧਾਇਕ ਬਣਦੇ ਆ ਰਹੇ ਹਨ। ਗਠਜੋੜ ਸਰਕਾਰ `ਚ ਦੋ ਵਾਰ ਮੰਤਰੀ ਰਹਿ ਚੁੱਕੇ ਹਨ। ਪਟਨਾਗੜ੍ਹ ਸੀਟ ਤੋਂ 6 ਵਾਰ ਵਿਧਾਇਕ ਰਹੇ ਹਨ ਅਤੇ ਓਡੀਸ਼ਾ ਦੇ ਪ੍ਰਧਾਨ ਰਹੇ ਹਨ। ਇਥੇ ਹੀ ਬਸ ਨਹੀਂ ਉਨ੍ਹਾਂ ਦੀ ਪਤਨੀ ਭਾਜਪਾ ਦੀ ਪ੍ਰਧਾਨ ਰਹਿ ਚੁੱਕੀ ਹੈ।