ਦਿਲੀ ਦੇ ਅਜਾਇਬ ਘਰਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਦੁਆਰਾ: Punjab Bani ਪ੍ਰਕਾਸ਼ਿਤ :Wednesday, 12 June, 2024, 04:15 PM

ਦਿਲੀ ਦੇ ਅਜਾਇਬ ਘਰਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਕਈ ਅਜਾਇਬ ਘਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਦਿੱਲੀ ਦੇ ਰੇਲਵੇ ਮਿਊਜ਼ੀਅਮ ਸਮੇਤ 10-15 ਮਿਊਜ਼ੀਅਮਾਂ ਨੂੰ ਮੰਗਲਵਾਰ ਨੂੰ ਬੰਬ ਦੀ ਝੂਠੀ ਧਮਕੀ ਮਿਲੀ। ਦਿੱਲੀ ਪੁਲਿਸ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਦੇ 100 ਤੋਂ ਵੱਧ ਸਕੂਲਾਂ ਅਤੇ ਕਈ ਹਸਪਤਾਲਾਂ ਨੂੰ ਵੀ ਬੰਬ ਦੀ ਧਮਕੀ ਨਾਲ ਸਬੰਧਤ ਈਮੇਲ ਆਈਆਂ ਸਨ।
