ਜੰਮੂ ਵਿਖੇ ਅਤਵਾਦੀਆਂ ਤੇ ਸੁਰਖਿਆ ਬਲਾਂ ਦੇ ਮੁਕਾਬਲੇ ਵਿੱਚ ਇਕ ਜਵਾਨ ਸ਼ਹੀਦ, ਕਈ ਜ਼ਖਮੀ
ਦੁਆਰਾ: Punjab Bani ਪ੍ਰਕਾਸ਼ਿਤ :Wednesday, 12 June, 2024, 04:09 PM

ਜੰਮੂ ਵਿਖੇ ਅਤਵਾਦੀਆਂ ਤੇ ਸੁਰਖਿਆ ਬਲਾਂ ਦੇ ਮੁਕਾਬਲੇ ਵਿੱਚ ਇਕ ਜਵਾਨ ਸ਼ਹੀਦ, ਕਈ ਜ਼ਖਮੀ
ਜੰਮੂ, 12 ਜੂਨ
ਜੰਮੂ-ਕਸ਼ਮੀਰ ਦੇ ਡੋਡਾ ਅਤੇ ਕਠੂਆ ਜ਼ਿਲ੍ਹਿਆਂ ‘ਚ ਅਤਿਵਾਦੀਆਂ ਨਾਲ ਮੁਕਾਬਲਿਆਂ ’ਚ ਸੀਆਰਪੀਐੱਫ ਦਾ ਜਵਾਨ ਸ਼ਹੀਦ ਹੋ ਗਿਆ ਅਤੇ 6 ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ। ਅਤਿਵਾਦੀਆਂ ਨੇ ਡੋਡਾ ਜ਼ਿਲ੍ਹੇ ਦੇ ਭਦਰਵਾਹ-ਪਠਾਨਕੋਟ ਰੋਡ ’ਤੇ ਚਤਰਗਲਾ ਦੇ ਉਪਰਲੇ ਖੇਤਰ ਵਿਚ ਨਾਕੇ ’ਤੇ ਹਮਲਾ ਕੀਤਾ, ਜਿਸ ਵਿਚ ਰਾਸ਼ਟਰੀ ਰਾਈਫਲਜ਼ ਦੇ ਪੰਜ ਜਵਾਨ ਅਤੇ ਐੱਸਪੀਓ ਜ਼ਖ਼ਮੀ ਹੋ ਗਏ। ਦੂਜੇ ਪਾਸੇ ਕਠੂਆ ਜ਼ਿਲ੍ਹੇ ਦੇ ਸੈਦਾ ਸੁਖਲ ਪਿੰਡ ‘ਚ ਮੰਗਲਵਾਰ ਰਾਤ ਕਰੀਬ 3 ਵਜੇ ਪਿੰਡ ‘ਚ ਲੁਕੇ ਅਤਿਵਾਦੀ ਦੀ ਗੋਲੀਬਾਰੀ ‘ਚ ਸੀਆਰਪੀਐੱਫ ਜਵਾਨ ਕਬੀਰ ਦਾਸ ਗੰਭੀਰ ਜ਼ਖਮੀ ਹੋ ਗਿਆ। ਜਵਾਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਦੌਰਾਨ ਸੁਰੱਖਿਆ ਜਵਾਨਾਂ ਨੇ ਕਠੂਆ ਇਲਾਕੇ ’ਚ ਲੁਕੇ ਦੂਜੇ ਅਤਿਵਾਦੀ ਨੂੰ ਵੀ ਮਾਰ ਦਿੱਤਾ।
