ਰੂਸ-ਯੁਕਰੇਨ ਜੰਗ ਵਿੱਚ ਦੋ ਭਾਰਤੀਆਂ ਦੀ ਹੋਈ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Wednesday, 12 June, 2024, 04:23 PM

ਰੂਸ-ਯੁਕਰੇਨ ਜੰਗ ਵਿੱਚ ਦੋ ਭਾਰਤੀਆਂ ਦੀ ਹੋਈ ਮੌਤ
ਨਵੀਂ ਦਿੱਲੀ : ਰੂਸ-ਯੂਕਰੇਨ ਜੰਗ ’ਚ ਦੋ ਭਾਰਤੀਆਂ ਦੀ ਮੌਤ ਹੋ ਗਈ। ਮਾਰੇ ਗਏ ਦੋਵੇਂ ਭਾਰਤੀ ਰੂਸੀ ਫ਼ੌਜ ’ਚ ਜਬਰੀ ਭਰਤੀ ਕੀਤੇ ਗਏ ਸਨ। ਭਾਰਤ ਨੇ ਇਸ ਮਾਮਲੇ ਨੂੰ ਰੂਸ ਦੇ ਸਾਹਮਣੇ ਜ਼ੋਰਦਾਰ ਤਰੀਕੇ ਨਾਲ ਉਠਾਇਆ ਹੈ ਤੇ ਰੂਸੀ ਫ਼ੌਜ ’ਚ ਸ਼ਾਮਲ ਸਾਰੇ ਭਾਰਤੀ ਨਾਗਰਿਕਾਂ ਦੀ ਛੇਤੀ ਰਿਹਾਈ ਤੇ ਵਾਪਸੀ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਵੀ ਰੂਸ-ਯੂਕਰੇਨ ਜੰਗ ’ਚ ਭਾਰਤੀ ਨਾਗਰਿਕ ਦੀ ਮੌਤ ਹੋ ਚੁੱਕੀ ਹੈ। ਵੰਤਰਾਲੇ ਨੇ ਕਿਹਾ ਹੈ ਕਿ ਅਸੀਂ ਮਿ੍ਰਤਕਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦੇ ਹਾਂ। ਮਾਸਕੋ ’ਚ ਸਾਡੀ ਅੰਬੈਸੀ ਨੇ ਰੱਖਿਆ ਮੰਤਰਾਲੇ ਸਮੇਤ ਰੂਸੀ ਅਧਿਕਾਰੀਆਂ ਨੂੰ ਮਾਰੇ ਗਏ ਭਾਰਤੀਆਂ ਦੀਆਂ ਮਿ੍ਰਤਕ ਦੇਹਾਂ ਛੇਤੀ ਤੋਂ ਛੇਤੀ ਵਾਪਸ ਭੇਜਣ ਦੀ ਵਿਵਸਥਾ ਕਰਨ ਲਈ ਕਿਹਾ ਹੈ।