ਇਕ ਨਵੀ ਤਕਨੀਕ ਰਾਹੀਂ ਸਰਕਾਰ ਕਰ ਰਹੀ ਹੈ ਫਾਸਟੈਗ ਲਿਆਉਨ ਦੀ ਤਿਆਰੀ

ਦੁਆਰਾ: Punjab Bani ਪ੍ਰਕਾਸ਼ਿਤ :Monday, 10 June, 2024, 01:40 PM

ਇਕ ਨਵੀ ਤਕਨੀਕ ਰਾਹੀਂ ਸਰਕਾਰ ਕਰ ਰਹੀ ਹੈ ਫਾਸਟੈਗ ਲਿਆਉਨ ਦੀ ਤਿਆਰੀ
ਭਾਰਤ ਸਰਕਾਰ ਦੇਸ਼ ਵਿੱਚ ਸੈਟੇਲਾਈਟ ਆਧਾਰਿਤ ਇਲੈਕਟ੍ਰਾਨਿਕ ਟੋਲ ਕਲੈਕਸ਼ਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਸਭ ਤੋਂ ਪਹਿਲਾਂ ਇਸ ਨੂੰ ਵਪਾਰਕ ਵਾਹਨਾਂ ਲਈ ਲਾਗੂ ਕੀਤਾ ਜਾਵੇਗਾ। ਇਸ ਤੋਂ ਬਾਅਦ ਇਹ ਤਕਨੀਕ ਪੜਾਅਵਾਰ ਪ੍ਰਾਈਵੇਟ ਕਾਰਾਂ, ਜੀਪਾਂ ਅਤੇ ਵੈਨਾਂ ਲਈ ਵੀ ਲਾਗੂ ਕੀਤੀ ਜਾਵੇਗੀ। ਅਗਲੇ ਦੋ ਸਾਲਾਂ ਵਿੱਚ ਸਾਰੇ ਟੋਲ ਕਲੈਕਸ਼ਨ ਪੁਆਇੰਟਾਂ ‘ਤੇ ਇਸ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ (GNSS) ਨੂੰ ਸਥਾਪਿਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਨਾਲ ਟੋਲ ਪਲਾਜ਼ਾ ਅਤੇ ਫਾਸਟੈਗ ਦਾ ਕੰਮ ਖਤਮ ਹੋ ਜਾਵੇਗਾ।