ਮੌਨਸੂਨ ਦੇ ਮੁੰਬਈ ’ਚ ਦੋ ਦਿਨ ਪਹਿਲਾਂ ਪਹੁੰਚਣ ਕਰਨ ਆਸ-ਪਾਸ ਦੇ ਇਲਾਕਿਆਂ 'ਚ ਹੋਈ ਭਾਰੀ ਬਾਰਿਸ਼

ਦੁਆਰਾ: Punjab Bani ਪ੍ਰਕਾਸ਼ਿਤ :Monday, 10 June, 2024, 10:33 AM

ਮੁੰਬਈ ’ਚ ਦੋ ਦਿਨ ਪਹਿਲਾਂ ਪੁੱਜਾ ਮੌਨਸੂਨ, ਆਸ-ਪਾਸ ਦੇ ਇਲਾਕਿਆਂ ‘ਚ ਹੋਈ ਭਾਰੀ ਬਾਰਿਸ਼
ਨਵੀਂ ਦਿੱਲੀ : ਦੱਖਣ-ਪੱਛਮ ਮੌਨਸੂਨ ਦੋ ਦਿਨ ਪਹਿਲਾਂ ਐਤਵਾਰ ਨੂੰ ਮੁੰਬਈ ਪੁੱਜ ਗਿਆ। ਮੌਸਮ ਵਿਭਾਗ ਅਨੁਸਾਰ ਕੇਰਲ ਅਤੇ ਉੱਤਰ-ਪੂਰਬ ਖੇਤਰ ’ਚ ਵੀ ਮੌਨਸੂਨ ਜਲਦੀ ਪੁੱਜਾ ਸੀ। ਮੌਨਸੂਨ ਕੇਰਲ ਅਤੇ ਉੱਤਰ-ਪੂਰਬ ’ਚ 30 ਮਈ ਨੂੰ ਪੁੱਜਾ ਸੀ। ਆਮ ਤੌਰ ’ਤੇ ਮੌਨਸੂਨ ਇਕ ਜੂਨ ਤੱਕ ਕੇਰਲ, 11 ਜੂਨ ਤੱਕ ਮੁੰਬਈ ਅਤੇ ਪੰਜ ਜੂਨ ਨੂੰ ਉੱਤਰ-ਪੂਰਬ ਪੁੱਜਦਾ ਹੈ।