ਸਤਲੁਜ ਦਰਿਆ ’ਚ ਨਹਾਉਣ ਗਏ 6 ਦੋਸਤ, ਇਕ ਦੂਜੇ ਨੂੰ ਬਚਾਉਂਦੇ ਚਾਰ ਰੁੜ੍ਹੇ; ਭਾਲ ਜਾਰੀ
ਦੁਆਰਾ: Punjab Bani ਪ੍ਰਕਾਸ਼ਿਤ :Monday, 10 June, 2024, 09:06 AM

ਸਤਲੁਜ ਦਰਿਆ ’ਚ ਨਹਾਉਣ ਗਏ 6 ਦੋਸਤ, ਇਕ ਦੂਜੇ ਨੂੰ ਬਚਾਉਂਦੇ ਚਾਰ ਰੁੜ੍ਹੇ; ਭਾਲ ਜਾਰੀ
ਲੁਧਿਆਣਾ : ਪਿੰਡ ਕਸਾਬਾਦ ਵਿੱਚ ਐਤਵਾਰ ਨੂੰ ਸਤਲੁਜ ਦਰਿਆ ਵਿੱਚ ਨਹਾਉਣ ਲਈ ਆਏ ਛੇ ਵਿੱਚੋਂ ਚਾਰ ਦੋਸਤ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਦੋ ਦੋਸਤਾਂ ਨੇ ਰੌਲਾ ਪਾਇਆ ਅਤੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਫਿਰ ਪੁਲਿਸ ਨੂੰ ਸੂਚਨਾ ਦਿੱਤੀ। ਦੇਰ ਰਾਤ ਤੱਕ ਥਾਣਾ ਸਲੇਮਟਾਬਰੀ ਦੀ ਪੁਲਿਸ ਗੋਤਾਖੋਰਾਂ ਦੀ ਮਦਦ ਨਾਲ ਚਾਰਾਂ ਦੀ ਭਾਲ ਕਰਦੀ ਰਹੀ। ਨੌਜਵਾਨਾਂ ਦੀ ਪਛਾਣ ਸ਼ੰਮੀ, ਚਾਹਲੂ, ਅੰਸਾਰੀ ਅਤੇ ਜ਼ਹੀਰ ਵਜੋਂ ਹੋਈ ਹੈ। ਸਾਰਿਆਂ ਦੀ ਉਮਰ 18 ਤੋਂ 20 ਸਾਲ ਦੇ ਵਿਚਕਾਰ ਹੈ।
