ਪੰਜਾਬ ਸਥਿਤ ਫੂਡ ਚੇਨ ਡੋਨੀਟੋ ’ਤੇ ਡੋਮੀਨੋਜ਼ ਦੇ ਟ੍ਰੇਡਮਾਰਕ ਦੀ ਵਰਤੋਂ ਕਰਨ 'ਤੇ ਦਿੱਲੀ ਹਾਈ ਕੋਰਟ ਨੇ ਲਾਈ ਰੋਕ
ਦੁਆਰਾ: Punjab Bani ਪ੍ਰਕਾਸ਼ਿਤ :Monday, 10 June, 2024, 10:26 AM

ਪੰਜਾਬ ਸਥਿਤ ਫੂਡ ਚੇਨ ਡੋਨੀਟੋ ’ਤੇ ਡੋਮੀਨੋਜ਼ ਦੇ ਟ੍ਰੇਡਮਾਰਕ ਦੀ ਵਰਤੋਂ ਕਰਨ ‘ਤੇ ਦਿੱਲੀ ਹਾਈ ਕੋਰਟ ਨੇ ਲਾਈ ਰੋਕ
ਨਵੀਂ ਦਿੱਲੀ : ਪੰਜਾਬ ਸਥਿਤ ਫੂਡ ਚੇਨ ਡੋਨੀਟੋ ’ਤੇ ਪਿਜ਼ਾ ਤੇ ਬਰਗਰ ਵੇਚਣ ਲਈ ਡੋਮੀਨੋਜ਼ ਦੇ ਟ੍ਰੇਡਮਾਰਕ ਦੀ ਵਰਤੋਂ ਕਰਨ ’ਤੇ ਦਿੱਲੀ ਹਾਈ ਕੋਰਟ ਨੇ ਰੋਕ ਲਗਾਈ ਹੈ। ਜਸਟਿਸ ਅਨੀਸ਼ ਦਿਆਲ ਨੇ ਡੋਨੀਟੋ ਨੂੰ ਆਪਣੇ ਡੋਮੇਨ ਤੋਂ ਡੋਮੀਨੋਜ਼ ਦੇ ਸਾਰੇ ਸੰਦਰਭ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਡੋਨੀਟੋ ਦੇ ਉਤਪਾਦਾਂ ਦੀ ਲਿਸਟਿੰਗ ਹਟਾਉਣ ਦਾ ਨਿਰਦੇਸ਼ ਦਿੱਤਾ। ਡੋਮੀਨੋਜ਼ ਨੇ ਤਰਕ ਦਿੱਤਾ ਕਿ ਉਸ ਕੋਲ ਆਪਣੇ ਕਾਰੋਬਾਰ ਸਬੰਧੀ ਡੋਮੀਨੋਜ਼ ਤੇ ਡੋਮੀਨੋਜ਼ ਪਿਜ਼ਾ ਸਣੇ ਰਜਿਸਟਰਡ ਟ੍ਰੇਡਮਾਰਕ ਦੀ ਵਰਤੋਂ ਕਰਨ ਅਤੇ ਉਸ ਦੀ ਵਰਤੋਂ ਕਰਨ ’ਤੇ ਰੋਕ ਲਗਾਉਣ ਦਾ ਵਿਸ਼ੇਸ਼ ਅਧਿਕਾਰ ਹੈ।
