ਹਰਪ੍ਰੀਤ ਬਹਿਣੀਵਾਲ ਨੇ ਹੇਮਾ ਮਾਲਿਨੀ ਨੂੰ ਵਧਾਈਆਂ ਦੇ ਤੌਰ ’ਤੇ ਦਿੱਤੀ 41 ਅੱਖਰੀ ਫੱਟੀ, ਅਦਾਕਾਰਾ ਹੋਈ ਬਾਗੋ-ਬਾਗ

ਦੁਆਰਾ: Punjab Bani ਪ੍ਰਕਾਸ਼ਿਤ :Monday, 10 June, 2024, 08:52 AM

ਹਰਪ੍ਰੀਤ ਬਹਿਣੀਵਾਲ ਨੇ ਹੇਮਾ ਮਾਲਿਨੀ ਨੂੰ ਵਧਾਈਆਂ ਦੇ ਤੌਰ ’ਤੇ ਦਿੱਤੀ 41 ਅੱਖਰੀ ਫੱਟੀ, ਅਦਾਕਾਰਾ ਹੋਈ ਬਾਗੋ-ਬਾਗ
ਮਾਨਸਾ : ਮਥੁਰਾ ਲੋਕ ਸਭਾ ਹਲਕੇ ਤੋਂ ਲਗਾਤਾਰ ਤੀਜੀ ਵਾਰ ਮੈਂਬਰ ਪਾਰਲੀਮੈਂਟ ਚੁਣੀ ਅਤੇ ਰਾਜ ਸਭਾ ਮੈਂਬਰ ਰਹਿ ਚੁੱਕੀ ਅਦਾਕਾਰਾ ਹੇਮਾ ਮਾਲਿਨੀ ਨੂੰ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਨੇ ਨਵੀਂ ਦਿੱਲੀ ਵਿਖੇ ਉਨ੍ਹਾਂ ਨੂੰ 41 ਅੱਖਰੀ ਪੰਜਾਬੀ ਫੱਟੀ ਭੇਂਟ ਕੀਤੀ। ਇਸ 41 ਅੱਖਰੀ ਫੱਟੀ ’ਤੇ ਪੰਜਾਬੀ ਅੱਖਰਾਂ ਹੇਠ ਪੰਜਾਬੀ ਭਾਸ਼ਾ ਨਾ ਜਾਨਣ ਵਾਲਿਆਂ ਲਈ ਅੱਖਰਾਂ ਦੀ ਪਛਾਣ ਅੰਗਰੇਜ਼ੀ ਵਿੱਚ ਵੀ ਲਿਖੀ ਗਈ ਹੈ। ਅਦਾਕਾਰਾ ਹੇਮਾ ਮਾਲਿਨੀ ਨੇ ਹਰਪ੍ਰੀਤ ਬਹਿਣੀਵਾਲ ਦੇ ਇਸ ਨਿਵੇਕਲੇ ਯਤਨ ਅਤੇ ਮਾਤ ਭਾਸ਼ਾ ਦੇ ਪ੍ਰਚਾਰ ਕਰਨ ਲਈ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਫੱਟੀ ਉਨ੍ਹਾਂ ਦੇ ਦਫਤਰ ਦਾ ਸ਼ਿੰਗਾਰ ਬਣ ਕੇ ਰਹੇਗੀ।