ਬਿਕਰਮ ਮਜੀਠੀਆ ਨੂੰ ਮੁੜ ਭੇਜੇ ਸੰਮਨ, 18 ਨੂੰ ਹੋਵੇਗੀ ਪੁਛਗਿਛ
ਦੁਆਰਾ: Punjab Bani ਪ੍ਰਕਾਸ਼ਿਤ :Sunday, 09 June, 2024, 07:40 PM

ਬਿਕਰਮ ਮਜੀਠੀਆ ਨੂੰ ਮੁੜ ਭੇਜੇ ਸੰਮਨ, 18 ਨੂੰ ਹੋਵੇਗੀ ਪੁਛਗਿਛ
ਚੰਡੀਗੜ੍ਹ, 8 ਜੂਨ
ਨਸ਼ਾ ਤਸਕਰੀ ਦੇ ਕੇਸ ਦੀ ਜਾਂਚ ਕਰ ਰਹੀ ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਵੱਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਸੰਮਨ ਭੇਜੇ ਗਏ ਹਨ। ਉਨ੍ਹਾਂ ਨੂੰ ਪੁੱਛ-ਪੜਤਾਲ ਲਈ 18 ਜੂਨ ਨੂੰ ਮੁੜ ਸਿੱਟ ਸਾਹਮਣੇ ਪੇਸ਼ ਹੋਣ ਲਈ ਪੁਲੀਸ ਲਾਈਨ ਪਟਿਆਲਾ ਪਹੁੰਚਣ ਲਈ ਆਖਿਆ ਗਿਆ ਹੈ।
