ਕੈਨੇਡਾ ਵਿੱਚ ਨੌਜਵਾਨ ਦੀ ਗੋਲੀਆਂ ਮਾਰ ਕੀਤੀ ਹਤਿਆ
ਦੁਆਰਾ: Punjab Bani ਪ੍ਰਕਾਸ਼ਿਤ :Sunday, 09 June, 2024, 07:38 PM

ਕੈਨੇਡਾ ਵਿੱਚ ਨੌਜਵਾਨ ਦੀ ਗੋਲੀਆਂ ਮਾਰ ਕੀਤੀ ਹਤਿਆ
ਲੁਧਿਆਣਾ, 9 ਜੂਨ
ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਲੁਧਿਆਣਾ ਨਾਲ ਸਬੰਧਤ ਨੌਜਵਾਨ ਯੁਵਰਾਜ ਗੋਇਲ (28) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ 7 ਜੂਨ ਦੀ ਦੱਸੀ ਜਾਂਦੀ ਹੈ। ਪਰਿਵਾਰ ਦੇ ਕੁਝ ਦੋਸਤਾਂ-ਮਿੱਤਰਾਂ ਮੁਤਾਬਕ ਕੈਨੇਡੀਅਨ ਪੁਲੀਸ ਨੇ ਇਸ ਨੂੰ ‘ਗ਼ਲਤ ਪਛਾਣ’ ਨਾਲ ਜੁੜਿਆ ਮਾਮਲਾ ਦੱਸਿਆ ਹੈ। ਜਾਣਕਾਰੀ ਅਨੁਸਾਰ ਯੁਵਰਾਜ ਜਿਮ ਤੋਂ ਪਰਤਦਿਆਂ ਫੋਨ ’ਤੇ ਆਪਣੀ ਮਾਂ ਨਾਲ ਗੱਲ ਕਰ ਰਿਹਾ ਸੀ। ਜਿਵੇਂ ਹੀ ਉਹ ਆਪਣੇ ਘਰ ਦੀ ਪਾਰਕਿੰਗ ਕੋਲ ਪੁੱਜਾ ਤਾਂ ਉਸ ਨੇ ਫੋਨ ਕੱਟ ਦਿੱਤਾ। ਪੁਲੀਸ ਮੁਤਾਬਕ ਕੁਝ ਸਮੇਂ ਬਾਅਦ ਕਿਸੇ ਨੇ ਯੁਵਰਾਜ ਨੂੰ ਇਮਾਰਤ ਵੱਲ ਇਸ਼ਾਰਾ ਕਰਕੇ ਪੁੱਛਿਆ ਕਿ ਕੀ ਉਹ ਇਸ ਵਿਚ ਰਹਿੰਦਾ ਹੈ, ਜਿਵੇਂ ਹੀ ਉਸ ਨੇ ‘ਹਾਂ’ ਕਿਹਾ ਤਾਂ ਉਸ ਦੇ ਛੇ ਗੋਲੀਆਂ ਮਾਰੀਆਂ ਗਈਆਂ। ਯੁਵਰਾਜ ਦੀ ਮੌਕੇ ’ਤੇ ਹੀ ਮੌਤ ਹੋ ਗਈ।
