ਜ਼ਿਮਨੀ ਚੋਣਾਂ ਲਈ ਜਲੰਧਰ ਪੱਛਮੀ ਸੀਟ ‘ਤੇ 10 ਜੁਲਾਈ ਨੂੰ ਹੋਵੇਗੀ ਵੋਟਿੰਗ
ਦੁਆਰਾ: Punjab Bani ਪ੍ਰਕਾਸ਼ਿਤ :Monday, 10 June, 2024, 01:49 PM

ਜ਼ਿਮਨੀ ਚੋਣਾਂ ਲਈ ਜਲੰਧਰ ਪੱਛਮੀ ਸੀਟ ‘ਤੇ 10 ਜੁਲਾਈ ਨੂੰ ਹੋਵੇਗੀ ਵੋਟਿੰਗ
ਚੰਡੀਗੜ੍ਹ, 10 ਜੂਨ 2024: ਭਾਰਤੀ ਚੋਣ ਕਮਿਸ਼ਨ ਨੇ ਬਿਹਾਰ, ਬੰਗਾਲ, ਮੱਧ ਪ੍ਰਦੇਸ਼ ਸਮੇਤ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। 13 ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ 10 ਜੁਲਾਈ ਨੂੰ ਵੋਟਿੰਗ ਹੋਵੇਗੀ। ਇਸਦੇ ਨਾਲ ਹੀ ਜਲੰਧਰ ਪੱਛਮੀ ਸੀਟ ‘ਤੇ 10 ਜੁਲਾਈ ਨੂੰ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਵੇਗੀ |ਕਿਉਂਕਿ ਇੱਥੋਂ ਦੀ ਵਿਧਾਇਕ ਸ਼ੀਤਲ ਅੰਗੁਰਾਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਸੀ ਅਤੇ ਇਹ ਸੀਟ ਖਾਲੀ ਹੋ ਗਈ ਸੀ |
