ਅੱਤਵਾਦੀਆਂ ਦੀ ਭਾਲ ਲਈ ਚੱਪੇ ਚੱਪੇ ਦੀ ਤਲਾਸ਼ੀ ਵਿਚ ਲੱਗੀ ਫੌਜ

ਦੁਆਰਾ: Punjab Bani ਪ੍ਰਕਾਸ਼ਿਤ :Tuesday, 18 June, 2024, 07:34 PM

ਅੱਤਵਾਦੀਆਂ ਦੀ ਭਾਲ ਲਈ ਚੱਪੇ ਚੱਪੇ ਦੀ ਤਲਾਸ਼ੀ ਵਿਚ ਲੱਗੀ ਫੌਜ
ਦਿੱਲੀ : ਅੱਤਵਾਦੀਆਂ ਨਾਲ ਮੁਕਾਬਲੇ ਤੇ ਮੁਕਾਬਲਾ ਕਰ ਰਹੀ ਭਾਰਤੀ ਫੌਜ ਦੇ ਜਵਾਨ ਪੁੰਛ ਸੈਕਟਰ ਦੇ ਸੂਰਨਕੋਟ ਵਿਚ ਜੰਗਲਾਂ ਦੇ ਚੱਪੇ ਚੱਪੇ ਦੀ ਤਲਾਸ਼ੀ ਲੈ ਰਹੀ ਹੈ। ਦੱਸਣਯੋਗ ਹੈ ਕਿ ਅੱਤਵਾਦੀਆਂ ਵਲੋਂ ਲੰਘੀ 9 ਜੂਨ ਨੂੰ ਰਿਆਸੀ ਵਿਖੇ ਵੈਸ਼ਨੂੰ ਦੇਵੀ ਜਾ ਰਹੇ ਯਾਤਰੂਆਂ ਦੀ ਬਸ ਤੇ ਹਮਲਾ ਕਰਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।