ਗਾਂਧੀ ਰਾਏਬਰੇਲੀ ਸੀਟ ਹੀ ਰੱਖਣਗੇ ਤੇ ਵਾਇਨਾਡ ਸੀਟ ਤੋਂ ਅਸਤੀਫ਼ਾ ਦੇਣਗੇ : ਖੜਗੇ

ਦੁਆਰਾ: Punjab Bani ਪ੍ਰਕਾਸ਼ਿਤ :Monday, 17 June, 2024, 07:46 PM

ਰਾਹੁਲ ਗਾਂਧੀ ਰਾਏਬਰੇਲੀ ਸੀਟ ਹੀ ਰੱਖਣਗੇ ਤੇ ਵਾਇਨਾਡ ਸੀਟ ਤੋਂ ਅਸਤੀਫ਼ਾ ਦੇਣਗੇ : ਖੜਗੇ
ਦਿੱਲੀ : ਰਾਹੁਲ ਗਾਂਧੀ ਰਾਏਬਰੇਲੀ ਸੀਟ ਹੀ ਰੱਖਣਗੇ ਤੇ ਵਾਇਨਾਡ ਸੀਟ ਤੋਂ ਅਸਤੀਫ਼ਾ ਦੇਣਗੇ।ਇਸ ਸਬੰਧੀ ਸਪੱਸ਼ਟ ਕਰਦਿਆਂ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਇਸ ਬਾਰੇ ਵੱਡਾ ਐਲਾਨ ਕਰ ਦਿੱਤਾ ਹੈ। ਇਥੇ ਹੀ ਬਸ ਨਹੀਂ ਰਾਹੁਲ ਗਾਂਧੀ ਨੇ ਵਾਇਨਾਡ ਤੇ ਰਾਏਬਰੇਲੀ ਦੋਵਾਂ ਹਲਕਿਆਂ ਦੇ ਲੋਕਾਂ ਨੂੰ ਉਨ੍ਹਾਂ ਨੂੰ ਜਿਤਾਉਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦਿਖਾਏ ਗਏ ਇਸ ਪਿਆਰ ਲਈ ਉਹ ਉਨ੍ਹਾਂ ਦੇ ਤਹਿ ਦਿਲੋਂ ਧੰਨਵਾਦੀ ਹਨ।