ਕੁਵੈਤ ਅਗਨੀਕਾਂਡ ਵਿਚ ਮੌਤ ਦੇ ਘਾਟ ਉਤਰੇ ਹੁਸਿ਼ਆਰ ਵਾਸੀ ਦਾ ਹੋਇਆ ਅੰਤਿਮ ਸਸਕਾਰ

ਕੁਵੈਤ ਅਗਨੀਕਾਂਡ ਵਿਚ ਮੌਤ ਦੇ ਘਾਟ ਉਤਰੇ ਹੁਸਿ਼ਆਰ ਵਾਸੀ ਦਾ ਹੋਇਆ ਅੰਤਿਮ ਸਸਕਾਰ
ਜਲੰਧਰ : ਕੁਵੈਤ ਬਿਲਡਿੰਗ ਅਗਨੀਕਾਂਡ ਵਿਚ ਮੌਤ ਦੇ ਘਾਟ ਉਤਰੇ ਹੁਸਿ਼ਆਰ ਦੇ ਵਸਨੀਕ ਹਿੰਮਤ ਰਾਏ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।ਦੱਸਣਯੋਗ ਹੈ ਕਿ ਹਿੰਮਤ ਰਾਏ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਲਿਆਂਦੀ ਗਈ ਸੀ ਤੇ ਜਿਵੇਂ ਹੀ ਹਿੰਮਤ ਰਾਏ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਪਰਿਵਾਰ ਸਮੇਤ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਪਈ। ਹਿੰਮਤ ਰਾਏ ਤਿੰਨ ਬੱਚਿਆਂ ਦਾ ਪਿਓ ਸੀ।
ਅੰਤਿਮ ਸੰਸਕਾਰ ਮੌਕੇ ਵਿਧਾਇਕ ਡਾ. ਰਵਜੋਤ ਸਿੰਘ ਮੌਜੂਦ ਰਹੇ ਅਤੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਉਪਲੱਬਧ ਕਰਵਾਉਣ ਵਿਚ ਪੂਰੀ ਮਦਦ ਕੀਤੀ ਜਾਵੇਗੀ। ਉਥੇ ਹੀ ਹਿੰਮਤ ਰਾਏ ਦੀ ਬੇਟੀ ਨੇ ਕਿਹਾ ਕਿ ਉਨ੍ਹਾਂ ਦਾ 15 ਸਾਲਾ ਭਰਾ ਅਜੇ ਬਹੁਤ ਛੋਟਾ ਹੈ ਅਤੇ ਉਹ ਪਿਤਾ ਦਾ ਜਾਨ ਮਗਰੋਂ ਇਕੱਲਾ ਰਹਿ ਗਿਆ ਹੈ। ਪਿਤਾ ਨੇ ਭਰਾ ਦੇ ਪਾਲਣ-ਪੋਸ਼ਣ ਲਈ 15 ਸਾਲ ਅਜੇ ਹੋਰ ਮਿਹਨਤ ਕਰਨੀ ਸੀ ਤਾਂਕਿ ਭਰਾ ਦਾ ਭਵਿੱਖ ਬਣ ਸਕੇ। ਹਿੰਮਤ ਰਾਏ ਦੀ ਧੀ ਵੱਲੋਂ ਵੀ ਵਿਧਵਾ ਮਾਂ ਅਤੇ ਭਰਾ ਲਈ ਪੰਜਾਬ ਸਰਕਾਰ ਨੂੰ ਆਰਥਿਕ ਮਦਦ ਦੀ ਮੰਗ ਕੀਤੀ ਗਈ ਹੈ।
