ਪਿੰਡ ਨਨਾਨੰਸੂ ਵਾਸੀ ਗੁਰਪ੍ਰੀਤ ਸਿੰਘ ਦੀ ਹੋਈ ਕੈਨੇਡਾ ਵਿਚ ਨਹਾਉਂਦੇ ਸਮੇਂ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Monday, 17 June, 2024, 06:56 PM

ਪਿੰਡ ਨਨਾਨੰਸੂ ਵਾਸੀ ਗੁਰਪ੍ਰੀਤ ਸਿੰਘ ਦੀ ਹੋਈ ਕੈਨੇਡਾ ਵਿਚ ਨਹਾਉਂਦੇ ਸਮੇਂ ਮੌਤ
ਪਟਿਆਲਾ : ਵਿਦੇਸ਼ ਵਿਚ ਜਾ ਕੇ ਪੜ੍ਹਾਈ ਕਰਨ ਅਤੇ ਕੰਮ ਕਾਜ ਕਰਕੇ ਆਪਣੀ ਜਿੰਦਗੀ ਬਣਾਉਣ ਦੇ ਲਈ ਲੱਖਾਂ ਦੀ ਗਿਣਤੀ ਵਿਚ ਪੰਜਾਬ ਤੋਂ ਜਾ ਰਹੇ ਨੌਜਵਾਨਾਂ ਨੂੰ ਬੇਸ਼ਕ ਰੋਕ ਪਾਉਣਾ ਸਮੇਂ ਦੀਆਂ ਸਰਕਾਰਾਂ ਵਲੋਂ ਅਸੰਭਵ ਜਿਹਾ ਰਿਹਾ ਹੈ ਪਰ ਇਸ ਸਭ ਵਿਚਾਲੇ ਪਟਿਆਲਾ ਦੇ ਨੇੜਲੇ ਪਿੰਡ ਨਨਾਨਸੂੰ ਦਾ ਵਸਨੀਕ ਗੁਰਪ੍ਰੀਤ ਸਿੰਘ 24 ਸਾਲਾ ਬੀਤੇ ਦਿਨੀਂ ਆਪਣੀ ਜਿ਼ੰਦਗੀ ਤੋਂ ਕੈਨੇਡਾ ਵਿਚ ਨਹਾਉਂਦੇ ਸਮੇਂ ਹੱਥ ਧੋ ਬੈਠਿਆ, ਜਿਸ ਕਾਰਨ ਸਿਰਫ਼ ਉਸਦੇ ਘਰ ਵਿਚ ਹੀ ਨਹੀਂ ਬਲਕਿ ਸਮੁੱਚੇ ਖੇਤਰ ਵਿਚ ਸੋਗ ਦੀ ਲਹਿਰ ਹੈ। ਦੱਸਣਯੋਗ ਹੈ ਕਿ ਗੁਰਪ੍ਰੀਤ ਸਿੰਘ ਨੇ ਹਾਲ ਹੀ ਵਿਚ ਕੈਨੇਡਾ ਦੀ ਸਿਟੀਜਨਸਿ਼ਪ ਪ੍ਰਾਪਤ ਕੀਤੀ ਸੀ ਤੇ ਗੁਰਪ੍ਰੀਤ ਸਿੰਘ ਦਾ ਸਸਕਾਰ 18 ਜੂਨ ਨੂੰ ਭਾਰਤ ਦੀ ਧਰਤੀ ਤੇ ਪਹੁੰਚਣ ਤੋਂ ਬਾਅਦ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪਟਿਆਲਾ ਦੇ ਕਸਬਾ ਬਲਬੇੜਾ ਨੇੜਲੇ ਛੋਟੇ ਜਿਹੇ ਪਿੰਡ ਨਨਾਨਸੂੰ ਤੋਂ ਕਰਮਜੀਤ ਸਿੰਘ ਪ੍ਰਧਾਨ ਆੜ੍ਹਤੀ ਐਸ਼ੋਸੀਏਸ਼ਨ ਬਲਬੇੜਾ ਦੇ ਭਤੀਜੇ ਅਤੇ ਰਾਜਿੰਦਰ ਕਰਿਆਨਾ ਸਟੋਰ ਬਲਬੇੜਾ ਦੇ ਮਾਲਕ ਅਤੇ ਆੜਤੀ ਰਾਜਿੰਦਰ ਸਿੰਘ ਦਾ ਇਕਲੌਤਾ ਪੁੱਤਰ ਗੁਰਪ੍ਰੀਤ ਸਿੰਘ ਜੋ ਕਿ ਢਾਈ ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਮਾਪਿਆਂ ਵੱਲੋਂ ਆਪਣੇ ਬੱਚੇ ਦੇ ਚੰਗੇ ਭਵਿੱਖ ਲਈ ਕੈਨੇਡਾ ਦੀ ਧਰਤੀ ਤੇ ਪੜਾਈ ਕਰਨ ਲਈ ਭੇਜਿਆ ਸੀ।