ਆਈਆਈਟੀ ਦੀ ਵਿਦਿਆਰਥ਼ਣ ਨੇ ਕੀਤੀ ਖੁਦਕੁਸ਼ੀ

ਦੁਆਰਾ: Punjab Bani ਪ੍ਰਕਾਸ਼ਿਤ :Monday, 17 June, 2024, 05:33 PM

ਆਈਆਈਟੀ ਦੀ ਵਿਦਿਆਰਥ਼ਣ ਨੇ ਕੀਤੀ ਖੁਦਕੁਸ਼ੀ
ਕੋਲਕਾਤਾ, 17 ਜੂਨ
ਆਈਆਈਟੀ ਖੜਗਪੁਰ ਦੇ ਚੌਥੇ ਸਾਲ ਦੀ ਵਿਦਿਆਰਥਣ ਦੀ ਲਾਸ਼ ਅੱਜ ਉਸ ਦੇ ਹੋਸਟਲ ਵਿਚ ਲਟਕਦੀ ਮਿਲੀ। ਵਿਦਿਆਰਥਣ ਦੀ ਪਛਾਣ ਦੇਵਿਕਾ ਪਿੱਲਈ (21) ਵਜੋਂ ਹੋਈ ਹੈ। ਪੁਲੀਸ ਮੁਤਾਬਕ ਇਹ ਖੁਦਕੁਸ਼ੀ ਹੈ ਜਾਂ ਕੁਝ ਹੋਰ ਇਹ ਜਾਂਚ ਤੋਂ ਬਾਅਦ ਸਾਹਮਣੇ ਆਏਗਾ। ਬਾਇਓਟੈਕਨਾਲੋਜੀ ਦੀ ਚੌਥੇ ਸਾਲ ਦੀ ਵਿਦਿਆਰਥਣ ਦੇਵਿਕਾ ਪਿੱਲੇ ਦੀ ਲਾਸ਼ ਸਵੇਰੇ ਸਰੋਜਨੀ ਨਾਇਡੂ ਹੋਸਟਲ ਕੰਪਲੈਕਸ ‘ਚ ਛੱਤ ਨਾਲ ਲਟਕਦੀ ਮਿਲੀ।