Breaking News ਮੁੱਖ ਮੰਤਰੀ ਨੇ ਵਿਸਾਖੀ ਦੇ ਪਵਿੱਤਰ ਤਿਉਹਾਰ 'ਤੇ ਪੰਜਾਬੀਆਂ ਨੂੰ ਦਿੱਤੀ ਵਧਾਈਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਸ਼ਾ ਮੁਕਤ ਸਿਹਤਮੰਦ ਪੰਜਾਬ ਤਹਿਤ ਜਨਹਿੱਤ ਸੰਮਤੀ ਵੱਲੋਂ ਕਰਵਾਈ ਵਿਸਾਖੀ ਦੌੜ ਦੇ ਜੇਤੂਆਂ ਨੂੰ ਸਨਮਾਨਿਤ ਕੀਤਾਸਪੀਕਰ ਸੰਧਵਾਂ ਵੱਲੋਂ ਨਾਭਾ ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਵਿਸ਼ਵਕਰਮਾ ਭਵਨ ਦਾ ਉਦਘਾਟਨਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਬਰਿੰਦਰ ਗੋਇਲ ਦੀ ਮੌਜੂਦਗੀ ਵਿੱਚ ਪ੍ਰੋ. ਜਸਵੀਰ ਕੌਰ ਸ਼ੇਰਗਿੱਲ ਨੇ ਮਾਰਕੀਟ ਕਮੇਟੀ ਦਿੜ੍ਹਬਾ ਦੇ ਚੇਅਰਪਰਸਨ ਵਜੋ ਅਹੁਦਾ ਸੰਭਾਲਿਆਡਾ. ਬਲਬੀਰ ਸਿੰਘ ਵੱਲੋਂ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾਪਟਿਆਲਾ ਪੁਲਿਸ ਨੇ ਰਾਤ ਸਮੇਂ ਗਸ਼ਤ ਕਰਕੇ ਨੱਪੀ ਅਪਰਾਧੀਆਂ ਦੀ ਪੈੜਪੰਜਾਬੀ ਯੂਨੀਵਰਸਿਟੀ ਦਾ ਨਾਮ ਅਤੇ ਲੋਗੋ ਵਰਤ ਕੇ ਕੁੱਝ ਵੈਬਸਾਈਟਾਂ ਦਾਖ਼ਲਿਆਂ ਲਈ ਕਰ ਰਹੀਆਂ ਹਨ ਗੁਮਰਾਹ

ਅਜੋਕੇ ਵਾਤਾਵਰਣ ਦੀਆਂ ਚਨੌਤੀਆਂ ਮਨੁੱਖ ਨੇ ਆਪ ਸਹੇੜੀਆਂ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਦੁਆਰਾ: Punjab Bani ਪ੍ਰਕਾਸ਼ਿਤ :Monday, 17 June, 2024, 04:18 PM

ਅਜੋਕੇ ਵਾਤਾਵਰਣ ਦੀਆਂ ਚਨੌਤੀਆਂ ਮਨੁੱਖ ਨੇ ਆਪ ਸਹੇੜੀਆਂ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਗੁਰਦੁਆਰਾ ਅਗਾੜਾ ਪਿਛਾੜਾ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਪੂਰਨ ਸ਼ਰਧਾ ਸਤਿਕਾਰ ਨਾਲ ਮਨਇਆ ਗਿਆ

ਅੰਮ੍ਰਿਤਸਰ :- 17 ਜੂਨ ( ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਅਗਾੜਾ ਪਿਛਾੜਾ ਪਾਤਸ਼ਾਹੀ ਪੰਜਵੀਂ ਪਿੰਡ ਜੀਓਬਾਲਾ ਜਿਸ ਦੀ ਕਾਰਸੇਵਾ, ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਵੱਲੋਂ ਸੰਤ ਮਹਾਂਪੁਰਸ਼ ਬਾਬਾ ਗੁਰਪਿੰਦਰ ਸਿੰਘ ਕਾਰ ਸੇਵਾ ਗੁਰੁਸਰ ਸਤਲਾਣੀ ਸੰਪਰਦਾ ਨੂੰ ਸੋਂਪੀ ਗਈ ਹੈ। ਉਨ੍ਹਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁ: ਅਗਾੜਾ ਪਿਛਾੜਾ ਵਿਖੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਪੱਧਰ ਤੇ ਮਨਾਇਆ ਗਿਆ।

ਇਸ ਮੌਕੇ ਦੀਵਾਨ ਵਿੱਚ ਉਚੇਚੇ ਤੌਰ ਤੇ ਪੁਜੇ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਇਸ ਅਸਥਾਨ ਦੀ ਇਤਿਹਾਸਕ ਮਹੱਤਤਾ ਸੰਗਤਾਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਕਿੱਲੇ ਗੁਰੂ ਸਾਹਿਬ ਗੱਡੇ ਸਨ ਅਸੀ ਪੁਟਣੇ ਸ਼ੁਰੂ ਕਰ ਦਿਤੇ ਹਨ। ਗੁਰੂ ਵੱਲੋਂ ਬਖਸ਼ੀ ਮਰਯਾਦਾ ਦੇ ਉਲੰਘਣ ਕਾਰਨ ਮਨੁੱਖੀ ਜੀਵ ਨੂੰ ਬਹੁਤ ਸਾਰੀਆਂ ਦੁਖਦ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਅਧੁਨਿਕ ਵਿਗਿਆਨਕ ਯੁੱਗ ਅੰਦਰ ਮਨੁੱਖ ਨੂੰ ਸੁਖ ਸਹੂਲਤਾਂ ਦੀ ਪ੍ਰਾਪਤੀ ਲਈ ਸਮੁੱਚੇ ਵਾਤਾਵਰਣ ਨੂੰ ਹੀ ਤਹਿਸ, ਨਹਿਸ਼, ਗੰਧਲਾ ਤੇ ਜੀਵਨ ਮਾਰੂ ਬਣਾ ਲਿਆ ਹੈ। ਉਨ੍ਹਾਂ ਕਿਹਾ ਜੇਕਰ ਸਮੁੱਚੀ ਲੋਕਾਈ ਸਿੱਖ ਗੁਰੂ ਸਾਹਿਬਾਨ ਦੇ ਫਲਸਫੇ ਨੂੰ ਅਪਨਾ ਲਵੇ ਤਾਂ ਸਾਰੇ ਦੁੱਖਾਂ ਤੋਂ ਛੁਟਕਾਰਾ ਪਾ ਕੇ ਸੁਖੀ ਜੀਵਨ ਬਤੀਤ ਕਰ ਸਕਦੀ ਹੈ। ਜਿਨ੍ਹੀਆਂ ਵੀ ਚੁਨੌਤੀਆਂ ਸਾਡੇ ਸਾਹਮਣੇ ਹਨ। ਇਹ ਸਿੱਖ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਿੱਖ ਸਿਧਾਂਤ ਨੂੰ ਪਿੱਠ ਦੇ ਕੇ ਮਨੁੱਖ ਨੇ ਆਪ ਸਹੇੜੀਆਂ ਹਨ। ਉਨ੍ਹਾਂ ਕਿਹਾ ਸਰਕਾਰਾਂ ਵੋਟ ਪ੍ਰਾਪਤੀ ਲਈ ਲੀਹਾਂ ਤੋਂ ਲੱਥ ਕੇ ਗੁੰਮਰਾਹ ਕੁੰਨ ਪ੍ਰਚਾਰ ਰਾਹੀਂ ਲੋਕਾਂ ਨੂੰ ਬੇਵਕੂਫ ਬਣਾ ਰਹੀਆਂ ਹਨ ਜਿਸ ਵੋਟ ਖਾਤਰ ਸਮੁੱਚਾ ਤਾਣਾ ਬਾਣਾ ਹੀ ਵਿਗੜ ਰਿਹਾ ਹੈ। ਇਸ ਲਈ ਸਿੱਧੇ ਰੂਪ ਵਿੱਚ ਸਰਕਾਰਾਂ ਅਸੀ ਤੇ ਆਮ ਜਨਤਾ ਵੀ ਬਰਾਬਰ ਦੀ ਜੁੰਮੇਵਾਰ ਹੈ। ਬਾਬਾ ਅਵਤਾਰ ਸਿੰਘ ਮੁਖੀ ਬਾਬਾ ਬਿਧੀਚੰਦ ਜੀ ਸਪੰਰਦਾ ਬਾਬਾ ਮੇਜਰ ਸਿੰਘ ਮੁਖੀ ਤਰਨਾਦਲ ਨੇ ਵੀ ਸਬੋਧਨ ਕੀਤਾ। ਉਪਰੰਤ ਕਬੱਡੀ ਮੈਚ ਹੋਏ ਜਿਸ ਵਿੱਚ ਰਮਦਾਸ ਕਲੱਬ ਯੂ.ਐਸ.ਏ ਅਤੇ ਖੋਖਰ ਫੌਜੀਆਂ ਗੁਰਦਾਸਪੁਰ ਟੀਮਾਂ ਵਿਚ ਗਹਿਗਚ ਮੁਕਾਬਲਾ ਹੋਇਆ। ਯੂ.ਐਸ.ਏ ਟੀਮ ਨੇ ਜੇਤੂ ਟਰਾਫੀ ਪ੍ਰਾਪਤ ਕੀਤੀ।

ਇਸ ਮੌਕੇ ਸਿੱਖ ਇਤਿਹਾਸ ਗਿਆਨੀ ਪਰਮਜੀਤ ਸਿੰਘ ਖਾਲਸਾ ਕਵੀਸ਼ਰ, ਗਿ. ਕੇਵਲ ਸਿੰਘ ਕੋਮਲ, ਭਾਈ ਗੁਰਸ਼ਰਨ ਸਿੰਘ ਜਾਗੋ ਲਹਿਰ, ਗਿ. ਜਤਿੰਦਰ ਪਾਲ ਸਿੰਘ ਜੋਧ, ਢਾਡੀ ਭਾਈ ਲਖਬੀਰ ਸਿੰਘ ਕੋਮਲ ਨੇ ਸੰਗਤਾਂ ਨਾਲ ਸਾਂਝਾ ਕੀਤਾ। ਇਸ ਸਮੇਂ ਵਿਸ਼ੇਸ਼ ਤੌਰ ਤੇ ਬਾਬਾ ਜੋਗਾ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਬਾਬਾ ਗੁਰਦੇਵ ਸਿੰਘ ਭੱਟੀ, ਸੰਤ ਬਾਬਾ ਸ਼ਿੰਦਾ ਸਿੰਘ ਭਿੱਖੀਵਿੰਡ, ਸੰਤ ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ, ਸ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਸੰਤ ਬਾਬਾ ਬਲਕਾਰ ਸਿੰਘ ਹਨੂੰਮਾਨਗੜ੍ਹ, ਸੰਤ ਬਾਬਾ ਸੱਜਣ ਸਿੰਘ ਬੇਰ ਸਾਹਿਬ, ਸੰਤ ਬਾਬਾ ਬੁੱਧ ਸਿੰਘ ਨਿੱਕੇ ਘੁੱਮਣ ਵਾਲੇ, ਸੰਤ ਬਾਬਾ ਗੁਰਦੇਵ ਸਿੰਘ ਕੁੱਲੀਵਾਲੇ, ਸੰਤ ਬਾਬਾ ਦਰਸ਼ਨ ਸਿੰਘ ਬੋਰੀਵਾਲੇ, ਸੰਤ ਬਾਬਾ ਹਰੀ ਸਿੰਘ ਨਾਨਕਸਰ ਹਰੀਕੇ, ਸੰਤ ਬਾਬਾ ਵੀਰ ਸਿੰਘ ਜੀਓਬਾਲਾ, ਸੰਤ ਬਾਬਾ ਗੁਲਾਬ ਸਿੰਘ ਠੱਠੀਖਾਰਾ, ਸੰਤ ਬਾਬਾ ਹਰਦੇਵ ਸਿੰਘ ਝਾੜ ਸਾਹਿਬ, ਬਾਬਾ ਹੀਰਾ ਸਿੰਘ ਠੱਠਾ, ਬਾਬਾ ਅਵਤਾਰ ਸਿੰਘ ਧੱਤਲਾਂਵਾਲੇ, ਭਾਈ ਕੁਲਵਿੰਦਰ ਸਿੰਘ, ਬਾਬਾ ਸੁਲੱਖਣ ਸਿੰਘ ਪੰਜਵੜ, ਬਾਬਾ ਬਲਦੇਵ ਸਿੰਘ ਢੋਢੀਵਿੰਡ, ਬਾਬਾ ਗਗਨਦੀਪ ਸਿੰਘ ਆਦਿ ਹਾਜ਼ਰ ਹੋਏ। ਸਟੇਜ ਸੰਚਾਲਣ ਗਿਆਨੀ ਗੁਰਬਚਨ ਸਿੰਘ ਕਲਸੀਆਂ ਅਤੇ ਭਾਈ ਬੂਟਾ ਸਿੰਘ ਨੇ ਬਾਖੂਬੀ ਨਿਭਾਇਆ। ਅੰਤ ਵਿਚ ਸੰਤ ਬਾਬਾ ਗੁਰਪਿੰਦਰ ਸਿੰਘ ਸਤਲਾਣੀ ਸਾਹਿਬ ਜੋ ਗੁਰਦੁਆਰਾ ਅਗਾੜਾ ਪਿਛਾੜਾ ਦੀ ਕਾਰਸੇਵਾ ਕਰਵਾ ਰਹੇ ਹਨ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।