ਦਿੱਲੀ ਵਿਚ ਜਲ ਸੰਕਟ ਲੈਂਦਾ ਜਾ ਰਿਹਾ ਵਿਸ਼ਾਲ ਰੂਪ
ਦੁਆਰਾ: Punjab Bani ਪ੍ਰਕਾਸ਼ਿਤ :Sunday, 16 June, 2024, 07:04 PM

ਦਿੱਲੀ ਵਿਚ ਜਲ ਸੰਕਟ ਲੈਂਦਾ ਜਾ ਰਿਹਾ ਵਿਸ਼ਾਲ ਰੂਪ
ਦਿੱਲੀ : ਜਿੳਂੂ ਜਿਊਂ ਗਰਮੀ ਵਧਦੀ ਜਾ ਰਹੀ ਹੈ ਤਿਊ਼ ਤਿਉਂ ਪਾਣੀ ਦਾ ਸੰਕਟ ਵੀ ਵਧਦਾ ਚਲਿਆ ਜਾ ਰਿਹਾ ਹੈ।ਪਾਣੀ ਸੰਕਟ ਦੇ ਚਲਦਿਆਂ ਆਮ ਆਦਮੀ ਪਾਰਟੀ ਦੀ ਸੀਨੀਅਰ ਮਹਿਲਾ ਆਗੂ ਤੇ ਮੰਤਰੀ ਆਤਿਸ਼ੀ ਨੇ ਕੌਮੀ ਰਾਜਧਾਨੀ ਵਿਚ ਜਿਥੇ ਪਾਣੀ ਦੀ ਕਮੀ ਨੂੰ ਵੇਖਦਿਆਂ ਹਰਿਆਣਾ ਨੂੰ ਮਨੁੱਖੀ ਆਧਾਰ ’ਤੇ ਯਮੁਨਾ ’ਚੋਂ ਵਾਧੂ ਪਾਣੀ ਛੱਡਣ ਦੀ ਅਪੀਲ ਕੀਤੀ ਤਾਂ ਦੂਸਰੇ ਪਾਸੇ ਕਾਂਗਰਸ ਨੇ ਦਿੱਲੀ ਸਰਕਾਰ ਖਿਲਾਫ ਮਟਕਾ-ਤੋੜ ਵਿਖਾਵਾ ਸ਼ੁਰੂ ਕਰ ਦਿੱਤਾ। ਦਿੱਲੀ ਦੀ ਜਲ ਮੰਤਰੀ ਨੇ ਇਕ ਸਮਾਗਮ ਦੌਰਾਨ ਕਿਹਾ ਕਿ ਮੂਣਕ ਨਹਿਰ ਤੇ ਵਜ਼ੀਰਾਬਾਦ ਵਾਟਰ ਪਿਓਰੀਫਿਕੇਸ਼ਨ ਪਲਾਂਟ ’ਚ ਪਾਣੀ ਦੀ ਕਮੀ ਕਾਰਨ ਕੌਮੀ ਰਾਜਧਾਨੀ ਵਿਚ ਸ਼ੁੱਧ ਪਾਣੀ ਦਾ ਉਤਪਾਦਨ ਕਰਨ ’ਚ 7 ਕਰੋੜ ਗੈਲਨ ਰੋਜ਼ਾਨਾ (ਐੱਮ. ਜੀ. ਡੀ.) ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
