ਰਵੀ ਸ਼ਾਸਤਰੀ ਨੇ ਦੱਸੇ ਵਿਕਟਕੀਪਰ ਬੱਲੇਬਾਜ ਦੇ ਗੁਣ
ਦੁਆਰਾ: Punjab Bani ਪ੍ਰਕਾਸ਼ਿਤ :Thursday, 20 June, 2024, 04:01 PM

ਰਵੀ ਸ਼ਾਸਤਰੀ ਨੇ ਦੱਸੇ ਵਿਕਟਕੀਪਰ ਬੱਲੇਬਾਜ ਦੇ ਗੁਣ
ਨਵੀਂ ਦਿੱਲੀ : ਪ੍ਰਸਿੱਧ ਕ੍ਰਿਕਟਰ ਰਵੀ ਸ਼ਾਸਤਰੀ ਨੇ ਦੱਸਿਆ ਕਿ ਟੀ-20 ਵਿਸ਼ਵ ਕੱਪ 2024 `ਚ ਭਾਰਤੀ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਪੰਤ ਦੇ ਪ੍ਰਦਰਸ਼ਨ ਨੂੰ ਦੇਖ ਕੇ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਰਵੀ ਸ਼ਾਸਤਰੀ ਵੀ ਕਾਫੀ ਪ੍ਰਭਾਵਿਤ ਹੋਏ ਹਨ। ਹਾਲ ਹੀ `ਚ ਨਾਲ ਗੱਲ ਕਰਦੇ ਹੋਏ ਰਵੀ ਸ਼ਾਸਤਰੀ ਨੇ ਪੰਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸ਼ਾਸਤਰ਼ੀ ਨੇ ਦੱਸਿਆ ਕਿ ਰਿਸ਼ਭ ਪੰਤ ਟੀਮ ਇੰਡੀਆ ਲਈ ਐਕਸ ਫੈਕਟਰ ਕਿਉਂ ਹਨ।
