ਆਨਲਾਈਨ ਸ਼ਾਪਿੰਗ ਰਾਹੀਂ ਮੰਗਵਾਏ ਸਮਾਨ ਵਿਚੋਂ ਨਿਕਲਿਆ ਕੋਬਰਾ ; ਉਡੇ ਹੋਸ਼
ਦੁਆਰਾ: Punjab Bani ਪ੍ਰਕਾਸ਼ਿਤ :Wednesday, 19 June, 2024, 08:08 PM

ਆਨਲਾਈਨ ਸ਼ਾਪਿੰਗ ਰਾਹੀਂ ਮੰਗਵਾਏ ਸਮਾਨ ਵਿਚੋਂ ਨਿਕਲਿਆ ਕੋਬਰਾ ; ਉਡੇ ਹੋਸ਼
ਬੈਂਗੁਲਰੂ : ਬੈਂਗਲੁਰੂ ਦੇ ਇੱਕ ਜੋੜੇ ਦੇ ਉਸ ਸਮੇਂ ਹੋਸ਼ ਉੱਡ ਗਏ, ਜਦੋਂ ਉਨ੍ਹਾਂ ਵਲੋਂ ਆਨਲਾਈਨ ਆਰਡਰ ਕੀਤੇ ਗਏ ਸਮਾਨ ਵਿੱਚ ਇੱਕ ਜ਼ਿੰਦਾ ਕੋਬਰਾ ਨਿਕਲਿਆ। ਜੋੜੇ ਨੇ ਆਨਲਾਈਨ ਸਾਮਾਨ ਦੀ ਆਈਟਮ ਐਮਾਜ਼ਾਨ ਤੋਂ ਮੰਗਵਾਈ ਸੀ। ਦੂਜੇ ਪਾਸੇ ਇਹ ਘਟਨਾ ਐਤਵਾਰ ਦੀ ਦੱਸੀ ਜਾ ਰਹੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਜੋੜੇ ਸਾਫਟਵੇਅਰ ਇੰਜੀਨੀਅਰ ਹਨ। ਉਹਨਾਂ ਨੇ ਕਿਹਾ ਕਿ ਅਸੀਂ ਐਮਾਜ਼ਾਨ ਤੋਂ ਐਕਸਬਾਕਸ ਕੰਟਰੋਲਰ ਨੂੰ ਆਨਲਾਈਨ ਆਰਡਰ ਕੀਤਾ ਸੀ। ਸਾਮਾਨ ਘਰ ਆਉਣ `ਤੇ ਜਦੋਂ ਅਸੀਂ ਪੈਕੇਜ ਖੋਲ੍ਹ ਕੇ ਦੇਖਿਆ ਤਾਂ ਉਸ ਦੇ ਅੰਦਰ ਕੋਬਰਾ ਸੱਪ ਸੀ, ਜਿਸ ਨੂੰ ਦੇਖ ਕੇ ਉਹ ਹੈਰਾਨ ਹੋ ਗਏ।
