ਉਪ ਮੁੱਖ ਮੰਤਰੀ ਨੇ ਲਗਾਏ ਤੇਜਸਵੀ ਯਾਦਵ ਦੇ ਨਿਜੀ ਸਕੱਤਰ ਤੇ ਦੋਸ਼

ਦੁਆਰਾ: Punjab Bani ਪ੍ਰਕਾਸ਼ਿਤ :Thursday, 20 June, 2024, 03:52 PM

ਉਪ ਮੁੱਖ ਮੰਤਰੀ ਨੇ ਲਗਾਏ ਤੇਜਸਵੀ ਯਾਦਵ ਦੇ ਨਿਜੀ ਸਕੱਤਰ ਤੇ ਦੋਸ਼
ਪਟਨਾ : ਹਾਲ ਹੀ ਵਿਚ ਵਾਪਰੇ ਨੀਟ ਪੇਪਰ ਲੀਕ ਘਟਨਾਕ੍ਰਮ ਨੂੰ ਥੋੜੀ ਜਿਹੀ ਵੀ ਰਾਹਤ ਵੀ ਨਹੀਂ ਮਿਲੀ ਸੀ ਕਿ ਇਸ ਮਾਮਲੇ ਵਿਚ ਇਕ ਹੋਰ ਨਵਾਂ ਦਿਲਚਸਪ ਮੋੜ ਆ ਗਿਆ। ਉਪ ਮੁੱਖ ਮੰਤਰੀ ਵਿਜੈ ਸਿਨ੍ਹਾ ਨੇ ਇਕ ਵੱਡਾ ਦਾਅਵਾ ਕਰਦਿਆਂ ਤੇਜਸਵੀ ਯਾਦਵ ਦੇ ਨਿਜੀ ਸਕੱਤਰ ਪ੍ਰੀਤਮ `ਤੇ ਨੀਟ ਪੇਪਰ ਲੀਕ ਮਾਮਲੇ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਲਈ ਕਮਰਾ ਬੁੱਕ ਕਰਨ ਦੇ ਦੋਸ਼ ਲਗਾਏ ਤੇ ਬਕਾਇਦਾ ਇਸਦੇ ਸਬੂਤ ਵੀ ਪੇਸ਼ ਕੀਤੇ।