ਪੁਲਸ ਨਾਲ ਮੁਕਾਬਲੇ ਵਿਚ ਲੱਤ ਤੇ ਬਾਂਹ ਵਿਚ ਲੱਗੀਆਂ ਗੋਲੀਆਂ

ਦੁਆਰਾ: Punjab Bani ਪ੍ਰਕਾਸ਼ਿਤ :Wednesday, 19 June, 2024, 07:59 PM

ਪੁਲਸ ਨਾਲ ਮੁਕਾਬਲੇ ਵਿਚ ਲੱਤ ਤੇ ਬਾਂਹ ਵਿਚ ਲੱਗੀਆਂ ਗੋਲੀਆਂ
ਫਰੀਦਕੋਟ : ਪੰਜਾਬ ਦੇ ਪ੍ਰਸਿੱਧ ਸ਼ਹਿਰ ਫਰੀਦਕੋਟ ਵਿਖੇ ਦੋ ਨੌਜਵਾਨਾਂ ਦੇ ਪੁਲਸ ਨਾਲ ਹੋਏ ਮੁਕਾਬਲੇ ਦੌਰਾਨ ਲੱਤ ਤੇ ਬਾਂਹ ਤੇ ਗੋਲੀਆਂ ਵੱਜੀਆਂ, ਜਿਸ ਤੇ ਫੱਟੜ ਹੋਏ ਨੌਜਵਾਨ ਨੂੰ ਗੋਲੀਆਂ ਮਾਰ ਕੇ ਫੱਟੜ ਕਰਨ ਵਾਲੇ ਪੁਲਸ ਮੁਲਾਜਮਾਂ ਵਿਚੋਂ ਹੀ ਕਈਆਂ ਨੇ ਪੱਟੀ ਬੰਨ੍ਹ ਕੇ ਲਿਜਾਇਆ ਗਿਆ ਤਾਂ ਜੋ ਇਲਾਜ ਲਈ ਲਿਜਾਇਆ ਜਾ ਸਕੇ। ਦੱਸਣਯੋਗ ਹੈ ਕਿ ਜਿਨ੍ਹਾਂ ਨੌਜਵਾਨਾਂ ਦਾ ਪੁਲਸ ਨਾਲ ਮੁਕਾਬਲਾ ਹੋਇਆ ਦੋਵੇਂ ਹੀ ਲੁੱਟ-ਖੋਹ ਅਤੇ ਫਿਰੌਤੀ ਦੇ ਮਾਮਲਿਆਂ `ਚ ਲੋੜੀਂਦੇ ਸਨ।