ਪੰਜਾਬ ਦੇ ਕਾਂਸਟੇਬਲ ਦੀ ਹੋਈ ਗੋਲੀ ਲੱਗਣ ਕਾਰਨ ਮੌਤ
ਦੁਆਰਾ: Punjab Bani ਪ੍ਰਕਾਸ਼ਿਤ :Wednesday, 19 June, 2024, 07:49 PM

ਪੰਜਾਬ ਦੇ ਕਾਂਸਟੇਬਲ ਦੀ ਹੋਈ ਗੋਲੀ ਲੱਗਣ ਕਾਰਨ ਮੌਤ
ਲੌਂਗੋਵਾਲ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ.) ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਗੰਨਮੈਨ ਰਹੇ ਪੰਜਾਬ ਪੁਲਸ ਦੇ ਨੌਜਵਾਨ ਕਾਂਸਟੇਬਲ ਦੀ ਅੱਜ ਇਥੇ ਗੋਲੀ ਲੱਗਣ ਕਾਰਨ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੰਗਰੂਰ ਪੁਲਸ ਲਾਈਨ ਵਿਖੇ ਤਾਇਨਾਤ ਕਾਂਸਟੇਬਲ ਪ੍ਰਭਜੋਤ ਸਿੰਘ ਅੱਜ ਸਵੇਰੇ ਆਪਣੇ ਘਰ ਲੌਂਗੋਵਾਲ ਵਿਖੇ ਜਦੋਂ ਡਿਊਟੀ `ਤੇ ਜਾਣ ਲਈ ਤਿਆਰ ਹੋਣ ਲੱਗਾ ਤਾਂ ਗੰਨ ਦੀ ਸਫਾਈ ਕਰਦਿਆਂ ਅਚਾਨਕ ਚੱਲੀ ਗੋਲੀ ਉਸ ਦੀ ਮੌਤ ਦਾ ਕਾਰਨ ਬਣੀ।
