ਪੰਜਾਬ ਸਰਕਾ ਨੇ ਕੀਤਾ ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਸਣੇ 9 ਸਾਥੀਆਂ ਦੀ ਐਨ. ਐਸ. ਏ. ਮਿਆਦ ਵਿਚ ਵਾਧਾ

ਪੰਜਾਬ ਸਰਕਾ ਨੇ ਕੀਤਾ ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਸਣੇ 9 ਸਾਥੀਆਂ ਦੀ ਐਨ. ਐਸ. ਏ. ਮਿਆਦ ਵਿਚ ਵਾਧਾ
ਚੰਡੀਗੜ੍ਹ 19 ਜੂਨ 2024 : ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਸਣੇ 9 ਸਾਥੀਆਂ ਦੀ ਐਨ. ਐਸ. ਏ. ਮਿਆਦ ਵਿਚ ਪੰਜਾਬ ਸਰਕਾਰ ਨੇ ਵਾਧਾ ਕਰ ਦਿੱਤਾ ਹੈ। ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਉਨ੍ਹਾਂ ਦੇ 9 ਸਾਥੀਆਂ ਉਪਰ ਲੱਗੇ ਨੈਸ਼ਨਲ ਸਕਿਓਰਿਟੀ ਐਕਟ (ਐਨ. ਐਸ. ਏ.) ਮਿਆਦ ’ਚ ਇੱਕ ਸਾਲ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ।ਮਿਲੀ ਜਾਣਕਾਰੀ ਮੁਤਾਬਿਕ ਇਸ ਸਬੰਧੀ ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਲੋਕ ਸਭਾ ਦੇ ਚੋਣ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਇਹ ਚਿੱਠੀ ਜਾਰੀ ਕੀਤੀ ਸੀ ਜਿਸ ’ਚ ਅੰਮ੍ਰਿਤਪਾਲ ਸਿੰਘ ਸਣੇ ਉਨ੍ਹਾਂ ਦੇ 9 ਸਾਥੀਆਂ ’ਤੇ ਲਗਾਈ ਐਨ. ਐਸ. ਏ. ’ਚ ਵਾਧਾ ਕੀਤਾ ਸੀ। ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਸਣੇ ਉਨ੍ਹਾਂ ਦੇ ਤਿੰਨ ਸਾਥੀਆਂ ਦੀ ਐਨਐਸਏ ਦੀ ਮਿਆਦ 24 ਜੁਲਾਈ ਨੂੰ ਖਤਮ ਹੋਣੀ ਸੀ ਜਦਕਿ 6 ਸਾਥੀਆਂ ਦੀ ਐਨਐਸਏ 18 ਜੂਨ ਨੂੰ ਖ਼ਤਮ ਹੋਣ ਜਾ ਰਹੀ ਸੀ। ਪਰ ਸਰਕਾਰ ਨੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹੀ ਯਾਨੀ 3 ਜੂਨ ਨੂੰ ਹੀ ਚਿੱਠੀ ਜਾਰੀ ਕਰ ਦਿੱਤੀ ਜਿਸ ’ਚ ਇਨ੍ਹਾਂ ਸਾਰਿਆਂ ’ਤੇ ਲੱਗੀ ਐਨਐਸਏ ਨੂੰ 24 ਅਪ੍ਰੈਲ 2025 ਤੱਕ ਵਧਾਇਆ ਗਿਆ ਹੈ।
