ਪੰਜਾਬ ‘ਚ 22 ਜੂਨ ਨੂੰ ਸਰਕਾਰੀ ਛੁੱਟੀ ਦਾ ਐਲਾਨ
ਦੁਆਰਾ: Punjab Bani ਪ੍ਰਕਾਸ਼ਿਤ :Wednesday, 19 June, 2024, 07:31 PM

ਪੰਜਾਬ ‘ਚ 22 ਜੂਨ ਨੂੰ ਸਰਕਾਰੀ ਛੁੱਟੀ ਦਾ ਐਲਾਨ
ਚੰਡੀਗੜ੍ਹ, 19 ਜੂਨ () : ਪੰਜਾਬ ਸਰਕਾਰ ਨੇ 22 ਜੂਨ ਦਿਨ ਸ਼ਨੀਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸੂਬੇ ਭਰ ਦੀਆਂ ਸਰਕਾਰੀ ਵਪਾਰਕ ਇਕਾਈਆਂ ਵਿੱਚ ਛੁੱਟੀ ਰਹੇਗੀ। 22 ਜੂਨ ਨੂੰ ਕਬੀਰ ਜੈਯੰਤੀ ਹੈ, ਜਿਸਦੇ ਮੱਦੇਨਜ਼ਰ ਇਹ ਛੁੱਟੀ ਐਲਾਨੀ ਗਈ ਹੈ।ਸਰਕਾਰ ਨੇ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਇਸ ਦਿਨ ਛੁੱਟੀ ਐਲਾਨੀ ਹੋਈ ਹੈ। ਗਰਮੀ ਵਧਣ ਕਰਕੇ ਪੰਜਾਬ ਭਰ ਦੇ ਸਕੂਲਾਂ ਅਤੇ ਕਾਲਜਾਂ ਵਿਚ ਪਹਿਲਾਂ ਹੀ ਛੁੱਟੀਆਂ ਕੀਤੀਆਂ ਜਾ ਚੁੱਕੀਆਂ ਹਨ,ਇਸ ਲਈ ਇਹ ਐਲਾਨ ਸਰਕਾਰੀ ਅਦਾਰਿਆਂ ਤੇ ਹੋਰ ਵਪਾਰਕ ਇਕਾਈਆਂ ’ਤੇ ਲਾਗੂ ਹੁੰਦਾ ਹੈ।
